ਬੋਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਵਾਂ COVID ਸਟ੍ਰੇਨ ਵਿਕਸਿਤ ਕਰਨ ਦਾ ਕੀਤਾ ਦਾਅਵਾ

ਬੋਸਟਨ ਯੂਨੀਵਰਸਿਟੀ ਅਮਰੀਕਾ ਦੇ ਵਿਗਿਆਨੀਆਂ ਨੇ ਇਕ ਨਵਾਂ ਕੋਵਿਡ-19 ਸਟ੍ਰੇਨ ਵਿਕਸਿਤ ਕੀਤੀ ਹੈ, ਜਿਸ ਦੀ ਵਰਤੋਂ ਕਰਦਿਆਂ ਚੂਹਿਆਂ ਦੀ ਮੌਤ ਦਰ 80 ਫ਼ੀਸਦੀ ਹੋ ਗਈ ਹੈ। ‘ਨਿਊਯਾਰਕ ਪੋਸਟ’ ਨੇ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ ਕਿ ਓਮੀਕ੍ਰੋਨ ਅਤੇ ਵੁਹਾਨ ‘ਚ ਮੂਲ ਵਾਇਰਸ ਦੇ ਸੁਮੇਲ ਤੋਂ ਬਣੇ ਇਸ ਵੇਰੀਐਂਟ ਨਾਲ ਜਦੋਂ ਚੂਹਿਆਂ ਨੂੰ ਸੰਕਰਮਿਤ ਕੀਤਾ ਗਿਆ ਸੀ ਤਾਂ 80 ਫ਼ੀਸਦੀ ਚੂਹਿਆਂ ਦੀ ਮੌਤ ਹੋ ਗਈ। ਜਦੋਂ ਚੂਹਿਆਂ ਨੂੰ ਸਿਰਫ ਓਮੀਕ੍ਰੋਨ ਦੇ ਸੰਪਰਕ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ‘ਚ ਸਿਰਫ ਹਲਕੇ ਲੱਛਣ ਦੇਖੇ ਗਏ।

ਫਲੋਰੀਡਾ ਅਤੇ ਬੋਸਟਨ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਓਮੀਕ੍ਰੋਨ ਤੋਂ ਸਪਾਈਕ ਪ੍ਰੋਟੀਨ ਕੱਢਿਆ ਅਤੇ ਇਸ ਨੂੰ ਚੀਨ ਦੇ ਵੁਹਾਨ ਵਿੱਚ ਮਹਾਮਾਰੀ ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਪਾਏ ਗਏ ਸਟ੍ਰੇਨ ਨਾਲ ਮਿਲਾਇਆ। ਇਸ ਹਾਈਬ੍ਰਿਡ ਸਟ੍ਰੇਨ ਦੀ ਪ੍ਰਤੀਕਿਰਿਆ ਚੂਹਿਆਂ ਵਿੱਚ ਦੇਖੀ ਗਈ ਸੀ। ਉਨ੍ਹਾਂ ਨੇ ਇਕ ਖੋਜ ਪੱਤਰ ਵਿੱਚ ਕਿਹਾ, “ਨਵੇਂ ਸਟ੍ਰੇਨ ਵਿੱਚ ਓਮੀਕ੍ਰੋਨ ਵੇਰੀਐਂਟ ਨਾਲੋਂ 5 ਗੁਣਾ ਜ਼ਿਆਦਾ ਸੰਕਰਮਣ ਵਾਲੇ ਵਾਇਰਸ ਕਣ ਹਨ।”

Add a Comment

Your email address will not be published. Required fields are marked *