ਬਰੈਂਪਟਨ ‘ਚ 8 ਪੰਜਾਬੀ ਨੌਜਵਾਨ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

ਬਰੈਂਪਟਨ — ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖ਼ੇਤਰ ‘ਚ ਸੋਮਵਾਰ 2 ਅਕਤੂਬਰ 2023 ਦੀ ਰਾਤ ​​10:25 ਵਜੇ ਇੱਕ ਨਿਵਾਸ ਸਥਾਨ ‘ਤੇ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਰਿਪੋਰਟ ਮਿਲਣ ‘ਤੇ ਜਦੋਂ ਉਹ ਉਸ ਘਰ ‘ਚ ਹਾਜ਼ਰ ਹੋਏ ‘ਤੇ  ਟੈਕਟੀਕਲ ਯੂਨਿਟ ਦੀ ਮਦਦ ਨਾਲ ਉਹਨਾਂ ਨੇ ਉਸ ਰਿਹਾਇਸ਼ ਤੋਂ 8 ਵਿਅਕਤੀਆਂ ਨੂੰ  ਕੱਢਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ ‘ਤੇ ਲਾਗੂ ਕੀਤਾ ਅਤੇ ਘਰ ਵਿੱਚੋ  ਇੱਕ 9mm Beretta ਹਥਿਆਰ ਜ਼ਬਤ ਕੀਤਾ।

ਪੁਲਸ ਨੇ  ਗੈਰਕਾਨੂੰਨੀ ਲੋਡਿਡ ਹਥਿਆਰ ਪ੍ਰਤਿਬੰਧਿਤ ਅਪਰਾਧਾਂ ਦੇ ਦੌਸ਼ ਹੇਠ 8 ਪੰਜਾਬੀ ਨੋਜਵਾਨਾਂ ‘ਤੇ ਦੌਸ਼ ਆਇਦ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੰਨਾਂ ਵਿੱਚ ਸਾਰੇ ਹੀ ਬਰੈਂਪਟਨ ਦੇ ਰਹਿਣ ਵਾਲੇ ਭਾਰਤੀ ਨੌਜਵਾਨ ਹਨ ਜਿੰਨਾਂ ਦੀ ਪਛਾਣ  21 ਸਾਲਾ ਰਾਜਨਪ੍ਰੀਤ ਸਿੰਘ, 22 ਸਾਲਾ ਜਗਦੀਪ ਸਿੰਘ, 19 ਸਾਲਾ ਏਕਮਜੋਤ ਰੰਧਾਵਾ,26 ਸਾਲਾ ਮਨਜਿੰਦਰ ਸਿੰਘ, 23 ਸਾਲਾ  ਹਰਪ੍ਰੀਤ ਸਿੰਘ,22 ਸਾਲਾ  ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ,26 ਸਾਲਾ ਵਿਅਕਤੀ ਲਵਪ੍ਰੀਤ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ। ਉਹਨਾਂ ਸਾਰਿਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਹ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹਾਜ਼ਰ ਹੋਏ ਸਨ।

Add a Comment

Your email address will not be published. Required fields are marked *