ESI ਹਸਪਤਾਲ ਬਾਹਰ ਮਿਲਿਆ ਨਵਜਨਮੀ ਬੱਚੀ ਦਾ ਭਰੂਣ

ਅੰਮ੍ਰਿਤਸਰ – ਈ. ਐੱਸ. ਆਈ. ਹਸਪਤਾਲ ਮਜੀਠਾ ਰੋਡ ਦੇ ਬਾਹਰ ਇਕ ਨਵਜਾਤ ਬੱਚੀ ਦਾ ਭਰੂਣ ਮਿਲਣ ਨਾਲ ਦਹਿਸ਼ਤ ਫੈਲ ਗਈ। ਪੁਲਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 7 ਘੰਟਿਆਂ ਦੇ ਅੰਦਰ ਬੱਚੀ ਦੇ ਭਰੂਣ ਨੂੰ ਸੁੱਟਣ ਵਾਲੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਲਯੁੱਗੀ ਪਿਤਾ ਨੇ ਮਰੀ ਪੈਦਾ ਹੋਈ ਨਵਜਾਤ ਬੱਚੀ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਮਜੀਠਾ ਰੋਡ ਦੀ ਸੜਕ ’ਤੇ ਸੁੱਟ ਦਿੱਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰ ਜਦੋਂ ਈ. ਐੱਸ. ਆਈ. ਹਸਪਤਾਲ ਦਾ ਸਟਾਫ਼ ਮੁਖ ਗੇਟ ਤੱਕ ਪਹੁੰਚਿਆ ਤਾਂ ਉਹ ਦੀਵਾਰ ਦੇ ਸਾਹਮਣੇ ਬੱਚੀ ਦਾ ਭਰੂਣ ਦੇਖ ਕੇ ਹੈਰਾਨ ਰਹਿ ਗਿਆ। ਇਸ ਦੇ ਬਾਰੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਮੈਡੀਕਲ ਕਾਲਜ ਸਥਿਤ ਡੈੱਡ ਹਾਊਸ ਵਿਚ ਰਖਵਾ ਦਿੱਤਾ ਹੈ। ਦਰਅਸਲ, ਬੱਚੀ ਨੂੰ ਗੁਲਾਬੀ ਰੰਗ ਦੇ ਕੱਪੜੇ ਵਿਚ ਲਪੇਟ ਕੇ ਸੁੱਟਿਆ ਗਿਆ ਸੀ। ਜਦੋਂ ਕੱਪੜਾ ਹਟਾਇਆ ਗਿਆ ਤਾਂ ਉਸ ਦੇ ਢਿੱਡ ਨਾਲ ਨਾੜੂ ਲੱਗਾ ਹੋਇਆ ਸੀ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਕਿਸੇ ਜਨਾਨੀ ਨੇ ਐਤਵਾਰ ਦੀ ਰਾਤ ਬੱਚੀ ਨੂੰ ਜਨਮ ਦਿੱਤਾ ਸੀ। 

ਇਸ ਮਾਮਲੇ ਦੇ ਸਬੰਧ ’ਚ ਹਲਕਾ ਉਤਰੀ ਖੇਤਰ ਦੇ ਡੀ. ਐੱਸ. ਪੀ. ਵਰਿੰਦਰ ਖੋਸਾ ਨੇ ਦੱਸਿਆ ਕਿ ਦੇਖਣ ਵਿਚ ਬੱਚੀ 9 ਮਹੀਨੇ ਦੀ ਲੱਗ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਸ ਨੇ ਬਿਆਨ ਦਰਜ ਕਰ ਲਏ। ਬੱਚੀ ਨੂੰ ਉਸ ਦੇ ਪਿਤਾ ਵਲੋਂ ਹੀ ਕੱਪੜੇ ’ਚ ਲਪੇਟ ਕੇ ਸੜਕ ’ਤੇ ਸੁੱਟਿਆ ਗਿਆ ਹੈ। ਉਸ ਦੀ ਪਤਨੀ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਕੇਅਰ ਸੈਂਟਰ ਵਿਚ ਦਾਖਲ ਹੈ, ਜਿਸ ਨੂੰ 7 ਘੰਟਿਆਂ ਵਿਚ ਟਰੇਸ ਕਰ ਲਿਆ ਗਿਆ ਹੈ। ਬੱਚੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *