CM ਭਗਵੰਤ ਮਾਨ ਦਾ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਤੀਸਰੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮਾਨ ਨੇ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਕੀਤਾ। ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਨੂੰ ਨਕਲੀ ਸਪੀਕਰ ਕਹਿਣ ’ਤੇ ਗੁੱਸੇ ’ਚ ਆਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਪੀਕਰ ਸਾਹਿਬ ਨੂੰ ਇਹ ਲੋਕ ਨਕਲੀ ਸਪੀਕਰ ਕਹਿ ਰਹੇ ਹਨ। ਜਦੋਂਕਿ ਇਹ ਆਪ ਨਕਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਰਿੰਦਰ ਸਿੰਘ ਕਾਂਗਰਸ ਦੇ ਨਕਲੀ ਮੁੱਖ ਮੰਤਰੀ ਸਨ, ਕਿਉਂਕਿ ਉਹ ਬੀਜੇਪੀ ਦਾ ਬੰਦਾ ਸੀ। ਇਸ ਦੇ ਬਾਵਜੂਦ ਇਹ ਸਾਰੇ ਵਿਧਾਇਕ ਉਸ ਸਮੇਂ ਉਨ੍ਹਾਂ ਦੇ ਨਾਲ ਰਹੇ ਅਤੇ ਅੱਜ ਮੁਰਦਾਬਾਦ ਦੇ ਨਾਅਰੇ ਲੱਗਾ ਰਹੇ ਹਨ। ਕਾਂਗਰਸ ’ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਨਾਲ ‘ਆਈ’ ਲਿਖਦੇ ਹੁੰਦੇ ਸੀ ਪਰ ਹੁਣ ਕਾਂਗਰਸ ਦੇ ਨਾਲ ਬਰੈਕਟ ’ਚ ਬੀਜੇਪੀ ਲਿਖ ਲੈਣ। 

ਮਾਨ ਨੇ ਕਿਹਾ ਕਿ ਇਹ ਲੋਕ ਇਸ ਵਿਧਾਨ ਸਭਾ ਦੀ ਥਾਂ ਬੀਜੇਪੀ ਦੀ ਵਿਧਾਨ ਸਭਾ ’ਚ ਜਾਣ, ਜੋ ਉਹ ਵੱਖ-ਵੱਖ ਥਾਵਾਂ ’ਤੇ ਲਗਾਉਂਦੇ ਹਨ। ਤੁਸੀਂ ਹਾਊਸ ਦਾ ਸਮਾਂ ਬਰਬਾਦ ਨਾ ਕਰੋ। ਮਾਨ ਨੇ ਕਿਹਾ ਕਿ ਇਸ ਵਿਧਾਨ ਸਭਾ ’ਚ ਲੋਕਾਂ ਦੀਆਂ ਸਮੱਸਿਆ ਦੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਦੇ ਬਾਰੇ ਵਿਚਾਰ ਚਰਚਾ ਹੋਣੀ ਅਜੇ ਬਾਕੀ ਹੈ। ਇਥੋ ਹੀ ਕਾਨੂੰਨ ਬਣਦੇ ਹਨ, ਜਿਸ ਨਾਲ ਲੋਕਾਂ ਨੇ ਘਰਾਂ ’ਚ ਮੌਜੂਦ ਚੁੱਲਿਆ ’ਚ ਅੱਗ ਬਲਣੀ ਹੈ।

Add a Comment

Your email address will not be published. Required fields are marked *