ਰਿਸ਼ਤੇਦਾਰਾਂ ਨਾਲ ਹੋਏ ਵਿਵਾਦ ‘ਚ ਲੁਧਿਆਣਾ ਦੇ ਕਾਰੋਬਾਰੀ ਦੀ ਹੋਈ ਮੌਤ

ਲੁਧਿਆਣਾ – 2 ਧਿਰਾਂ ਵਿਚਕਾਰ ਚੱਲ ਰਹੇ ਸਮਝੌਤੇ ਦੌਰਾਨ ਹੋਈ ਮਾਮੂਲੀ ਧੱਕਾ-ਮੁੱਕੀ ਕਾਰਨ ਯਾਰਨ ਕਾਰੋਬਾਰੀ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਕਾਰਵਾਈ ਕਰਦਿਆਂ ਕਾਰੋਬਾਰੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਕਾਰੋਬਾਰੀ ਦੀ ਪਛਾਣ ਪੁਲਸ ਨੇ ਨਿਊ ਚੰਦਾ ਕਾਲੋਨੀ ਦੇ ਰਹਿਣ ਵਾਲੇ ਬਲਵੰਤ ਵਰਮਾ (64) ਵਜੋਂ ਕੀਤੀ ਹੈ।

ਜਾਣਕਾਰੀ ਅਨੁਸਾਰ ਬਲਵੰਤ ਦੇ 2 ਬੇਟੇ ਅਤੇ ਇਕ ਬੇਟੀ ਹੈ। ਇਕ ਬੇਟਾ ਵਿਦੇਸ਼ ਗਿਆ ਹੋਇਆ ਹੈ। ਬੇਟੇ ਮਨੀ ਵਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸੇ ਰਿਸ਼ਤੇਦਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਇਸ ਮਾਮਲੇ ਨੂੰ ਖਤਮ ਕਰਨ ਲਈ ਉਨ੍ਹਾਂ ਦੇ ਘਰ ਮੰਗਲਵਾਰ ਨੂੰ ਸਮਝੌਤਾ ਕਰਨ ਦਾ ਸਮਾਂ ਰੱਖਿਆ ਸੀ। ਦੋਵੇਂ ਧਿਰਾਂ ਵੱਲੋਂ 4-4 ਲੋਕਾਂ ਨੇ ਬੈਠ ਕੇ ਸਮਝੌਤਾ ਕਰਨਾ ਸੀ ਪਰ ਦੂਜੀ ਧਿਰ ਵੱਲੋਂ ਜ਼ਿਆਦਾ ਲੋਕ ਪੁੱਜ ਗਏ।

ਇਸ ਦੌਰਾਨ ਪਿਤਾ ਹੋਰ ਲੋਕਾਂ ਨਾਲ ਗੱਲ ਕਰ ਰਹੇ ਸਨ। ਦੂਜੀ ਧਿਰ ਦੇ ਲੋਕਾਂ ਨੇ ਉਲਝਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਧੱਕਾ-ਮੁੱਕੀ ਕਰਦੇ ਹੋਏ ਪਿਤਾ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਸ ਦੇ ਪਿਤਾ ਹੇਠਾਂ ਡਿੱਗ ਗਏ ਅਤੇ ਹਾਲਤ ਵਿਗੜ ਗਈ। ਜਦੋਂ ਸੀ. ਐੱਮ. ਸੀ. ਲੈ ਕੇ ਪੁੱਜੇ ਤਾਂ ਉੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਿਸ ’ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇੰਸ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਮੌਕਾ ’ਤੇ ਮੁਆਇਨਾ ਕੀਤਾ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ ’ਚ ਰਹਿਣ ਵਾਲਾ ਬੇਟਾ ਆਵੇਗਾ ਅਤੇ ਉਸ ਤੋਂ ਬਾਅਦ ਹੀ ਬਿਆਨ ਦਰਜ ਕਰਵਾਏ ਜਾਣਗੇ। ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *