PM ਮੋਦੀ ਫ਼ੌਜ ਦੇ ਜਵਾਨਾਂ ਨਾਲ ਮਨਾਉਣਗੇ ਦੀਵਾਲੀ, 21 ਅਕਤੂਬਰ ਨੂੰ ਜਾਣਗੇ ਕੇਦਾਰਨਾਥ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-22 ਅਕਤੂਬਰ ਨੂੰ ਉੱਤਰਾਖੰਡ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ 21 ਅਤੇ 22 ਅਕਤੂਬਰ ਨੂੰ ਕੇਦਾਰਨਾਥ, ਬਦਰੀਨਾਥ ਧਾਮ ਦੇ ਦਰਸ਼ਨ ਕਰਨਗੇ ਅਤੇ ਇਸ ਦੇ ਨਾਲ ਹੀ ਪੁਨਰ ਨਿਰਮਾਣ ਕੰਮਾਂ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ 24 ਅਕਤੂਬਰ ਨੂੰ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਫ਼ੌਜੀਆਂ ਦਰਮਿਆਨ ਹੀ ਦੀਵਾਲੀ ਦਾ ਤਿਉਹਾਰ ਮਨਾਉਂਦੇ ਰਹੇ ਹਨ। 

ਓਧਰ ਪ੍ਰਧਾਨ ਮੰਤਰੀ ਦੇ ਦੀਵਾਲੀ ਤੋਂ ਪਹਿਲਾਂ 21 ਅਕਤੂਬਰ ਨੂੰ ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨਾਂ  ਲਈ ਆਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਮੰਦਰ ’ਚ ਪ੍ਰਾਰਥਨਾ ਕਰਨਗੇ ਅਤੇ ਉੱਥੇ ਜਾਰੀ ਪੁਨਰ ਨਿਰਮਾਣ ਪ੍ਰਾਜੈਕਟਾਂ ਦੀ ਸਮੀਖਿਆ ਕਰਨਗੇ। 

ਦੱਸ ਦੇਈਏ ਕਿ ਸਾਲ 2013 ’ਚ ਆਈ ਕੇਦਾਰਨਾਥ ਆਫ਼ਤ ਮਗਰੋਂ ਕੇਦਾਰਨਾਥ ਪੁਨਰ ਨਿਰਮਾਣ ਨੂੰ ਲੈ ਕੇ ਸਰਕਾਰਾਂ ਵਲੋਂ ਪਹਿਲ ਕੀਤੀ ਗਈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਹੀ ਕੇਦਾਰਨਾਥ ਪੁਨਰ ਨਿਰਮਾਣ ਪੀ. ਐੱਮ. ਦਾ ਡਰੀਮ ਪ੍ਰਾਜੈਕਟ ’ਚੋਂ ਇਕ ਹੈ। ਪ੍ਰਧਾਨ ਮੰਤਰੀ ਨੇ ਪਹਿਲੀ ਵਾਰ 3 ਮਈ 2017 ਨੂੰ ਕੇਦਾਰਨਾਥ ਪੁਨਰ ਨਿਰਮਾਣ ਲਈ 700 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ। 

Add a Comment

Your email address will not be published. Required fields are marked *