ਸੋਸ਼ਲ ਮੀਡੀਆ ’ਤੇ ‘ਇਤਰਾਜ਼ਯੋਗ’ ਸਮੱਗਰੀ ਲਾਈਕ ਕਰਨਾ ਨਹੀਂ, ਸਾਂਝਾ ਕਰਨਾ ਹੈ ਅਪਰਾਧ

ਇਲਾਹਾਬਾਦ ਹਾਈਕੋਰਟ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸੇ ਵੀ ਇਤਰਾਜ਼ਯੋਗ ਪੋਸਟ ਨੂੰ ਲਾਈਕ ਕਰਨਾ ਕੋਈ ਅਪਰਾਧ ਨਹੀਂ ਹੈ ਪਰ ਅਜਿਹੀ ਸਮੱਗਰੀ ਨੂੰ ਸਾਂਝਾ ਕਰਨਾ ਜਾਂ ਦੁਬਾਰਾ ਪੋਸਟ ਕਰਨ ’ਤੇ ਸਜ਼ਾਤਮਕ ਨਤੀਜੇ ਭੁਗਤਣੇ ਪੈਣਗੇ। ਅਦਾਲਤ ਨੇ ਕਿਹਾ ਕਿ ਅਜਿਹੀਆਂ ਪੋਸਟਾਂ ਨੂੰ ਸਾਂਝਾ ਕਰਨਾ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਪ੍ਰਸਾਰ ਦੇ ਬਰਾਬਰ ਹੋਵੇਗਾ ਅਤੇ ਸਜ਼ਾਯੋਗ ਹੋਵੇਗਾ। ਜਸਟਿਸ ਅਰੁਣ ਕੁਮਾਰ ਸਿੰਘ ਦੇਸਵਾਲ ਨੇ ਇਹ ਟਿੱਪਣੀ ਆਗਰਾ ਦੇ ਮੁਹੰਮਦ ਇਮਰਾਨ ਖ਼ਿਲਾਫ਼ ਚੱਲ ਰਹੀ ਅਪਰਾਧਿਕ ਕਾਰਵਾਈ ਨੂੰ ਰੱਦ ਕਰਦਿਆਂ ਕੀਤੀ।

ਮੁਹੰਮਦ ਇਮਰਾਨ ਦੇ ਖਿਲਾਫ ਗੈਰਕਾਨੂੰਨੀ ਇਕੱਠ ਲਈ ਕਿਸੇ ਹੋਰ ਵਿਅਕਤੀ ਦੀ ਪੋਸਟ ਨੂੰ ਪਸੰਦ ਕਰਨ ਦੇ ਦੋਸ਼ ’ਚ ਮਾਮਲਾ ਸ਼ੁਰੂ ਕੀਤਾ ਗਿਆ ਸੀ। ਜੱਜ ਨੇ ਕਿਹਾ, “ਮੈਨੂੰ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ ਜੋ ਪਟੀਸ਼ਨਕਰਤਾ ਨੂੰ ਕਿਸੇ ਇਤਰਾਜ਼ਯੋਗ ਪੋਸਟ ਨਾਲ ਜੋੜ ਸਕਦੀ ਹੈ ਕਿਉਂਕਿ ਪਟੀਸ਼ਨਕਰਤਾ ਦੇ ਫੇਸਬੁੱਕ ਅਤੇ ਵ੍ਹਟਸਐਪ ਖਾਤਿਆਂ ’ਤੇ ਕੋਈ ਇਤਰਾਜ਼ਯੋਗ ਪੋਸਟ ਉਪਲਬਧ ਨਹੀਂ ਹੈ, ਇਸ ਲਈ ਪਟੀਸ਼ਨਕਰਤਾ ਦੇ ਖਿਲਾਫ ਕੋਈ ਕੇਸ ਨਹੀਂ ਬਣਾਇਆ ਗਿਆ ਹੈ।”

Add a Comment

Your email address will not be published. Required fields are marked *