ਸੁਪਰੀਮ ਸਿੱਖ ਸੁਸਾਇਟੀ ਨੇ ਸਿਰਜਿਆ ਇਤਿਹਾਸ , ਬੀਬੀਆਂ ਨੂੰ ਕਮਾਨ ਦੇਣ ਵਾਲੀ ਦੁਨੀਆਂ ਦੀ ਪਹਿਲੀ ਸਿੱਖ ਸੰਸਥਾ ਬਣਨ ਦਾ ਮਾਣ ਹਾਸਿਲ ਕੀਤਾ
ਆਕਲੈਂਡ (ਤਰਨਦੀਪ ਬਿਲਾਸਪੁਰ) ਨਿਊਜੀਲੈਂਡ ਹੀ ਨਹੀਂ ਦੁਨੀਆਂ ਭਰ ‘ਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੁਨੀਆਂ ਦੀ ਪਹਿਲੀ ਸਿੱਖ ਸੰਸਥਾਂ ਬਣ ਗਈ ਹੈ ਕਿ ਜਿਸਨੇ ਆਪਣੀ ਸਮੁੱਚੀ ਕਾਰਜਕਾਰਨੀ ਦੀ ਚੋਣ ‘ਚ ਸਾਰੇ ਪਰਮੁੱਖ ਅਹੁਦੇ ਸਰਬਸੰਮਤੀ ਨਾਲ ਇਸ ਬਾਰ ਬੀਬੀਆਂ (ਔਰਤਾਂ) ਨੂੰ ਸੰਭਾਲ ਦਿੱਤੇ ਹਨ ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੂੰ ਹੋਂਦ ਵਿੱਚ ਆਏ 43 ਸਾਲ ਹੋ ਚੁੱਕੇ ਹਨ । ਇਸ ਸਾਲ ਜਦੋਂ ਦੋ ਸਾਲਾਂ ਲਈ ਕਮੇਟੀ ਦੀ ਚੋਣ ਲਈ ਇਜਲਾਜ ਦਾ ਆਯੋਜਨ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੀਤਾ ਗਿਆ ਤਾਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਇਜਲਾਸ ‘ਚ ਮਤਾ ਲਿਆਂਦਾ ਕਿ ਜਦੋਂ ਘਰਾਂ ਦੀ ਸਮੁੱਚੀ ਜਿੰਮੇਵਾਰੀ ਔਰਤਾਂ ਤਨਦੇਹੀ ਨਾਲ ਨਿਭਾਉਂਦੀਆਂ ਹਨ ਤਾਂ ਗੁਰੂ ਘਰ ਦੀ ਕਿਉਂ ਨਹੀਂ ?

ਜਿਸਦੇ ਇਜਲਾਸ ‘ਚ ਸੰਗਤ ਨੇ ਜੈਕਾਰਿਆਂ ਨਾਲ ਉਕਤ ਮਤੇ ਨੂੰ ਪਾਸ ਕਰ ਦਿੱਤਾ ।

ਜਿਸਤੋਂ ਬਾਅਦ ਹੋਈ ਚੋਣ ਵਿੱਚ ਮੁੱਖ ਕਮੇਟੀ ‘ਚ ਜਸਵੀਰ ਕੌਰ (ਪ੍ਰਧਾਨ) ਕੁਲਦੀਪ ਕੌਰ (ਮੀਤ ਪ੍ਰਧਾਨ) ਹਰਵਿੰਦਰ ਕੌਰ (ਸਹਾਇਕ ਸਕੱਤਰ ) ਅਰਵਿੰਦਰ ਕੌਰ (ਈਵੈਂਡ ਆਰਗਨਾਈਜਰ ) ਅਤੇ ਮਹਿੰਦਰ ਕੌਰ (ਐਗਜੀਕਿਊਟਵ ਮੈਂਬਰ ਚੁਣੇ ਗਏ ਹਨ ।

ਇਸੇ ਤਰੀਕੇ ਸਿੱਖ ਹੈਰੀਟੇਜ ਸਕੂਲ ‘ਚ ਕੁਲਜੀਤ ਕੌਰ (ਚੇਅਰਪਰਸਨ ) ਮਨਦੀਪ ਕੌਰ (ਪ੍ਰਧਾਨ) , ਪ੍ਰਿੰ ਕੰਵਲਪ੍ਰੀਤ ਕੌਰ ਪੰਨੂ (ਸੈਕਟਰੀ) ਚੁਣੇ ਗਏ ਹਨ ।
ਨਿਊਜੀਲੈਂਡ ਸਿੱਖ ਸਪੋਰਟਸ ਕੰਪਲੈਕਸ ਕਮੇਟੀ ਦੀ ਚੋਣ ‘ਚ ਜਿੱਥੇ ਨੌਜਵਾਨ ਪ੍ਰਤੀਨਿਧਤਾ ਦਾ ਖਿਆਲ ਰੱਖਿਆ ਗਿਆ । ਉੱਥੇ ਹੀ ਨਿਊਜੀਲੈਂਡ ਪੈਦਾ ਹੋਈਆ ਤੇ ਪਰਵਾਨ ਚੜੀਆਂ ਲੜਕੀਆਂ ਵਿੱਚੋਂ ਦਿਲਰਾਜ ਕੌਰ ਬੋਲੀਨਾ (ਪ੍ਰਧਾਨ) ਜਾਨਵੀਰ ਕੌਰ (ਸੈਕਟਰੀ ) ਚੰਦਨਦੀਪ ਕੌਰ (ਖਜਾਨਚੀ) ਵਜੋਂ ਚੁਣੀਆਂ ਗਈਆਂ ਹਨ ।

ਸੁਪਰੀਮ ਸਿੱਖ ਸੁਸਾਇਟੀ ਦੇ ਕਿੰਡਰਗਾਰਟਨ ਜਾਣੀ ਚਿਲਡ ਚੁਆਇਸ ਟਰੱਸਟ ਦੀ ਕਮੇਟੀ ‘ਚ
ਪ੍ਰਿੰ ਕੰਵਲਪ੍ਰੀਤ ਕੌਰ ਪੰਨੂ (ਪ੍ਰਧਾਨ) ਅਤੇ ਸਰਬਜੀਤ ਕੌਰ (ਵਾਈਸ ਪ੍ਰੈਜੀਡੈਂਟ) ਚੁਣੇ ਗਏ ਹਨ ।
ਇਸ ਮੌਕੇ ਜਿੱਥੇ ਹੋਰ ਅਹੁਦਿਆਂ ਦੀ ਵੀ ਚੋਣ ਹੋਈ ਹੈ । ਜਿਹਨਾਂ ਬਾਬਤ ਇਕੱਲੀ ਇਕੱਲੀ ਕਮੇਟੀ ਅਨੁਸਾਰ ਅਲੱਗ ਅਲੱਗ ਖਬਰ ਪ੍ਰਕਾਸ਼ਿਤ ਤੇ ਸਾਂਝੀ ਕੀਤੀ ਜਾਵੇਗੀ ।
ਇੱਥੇ ਜਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਦੇ 560 ਵਿੱਤੀ ਮੈਂਬਰ ਹਨ ਤੇ 81 ਬੋਰਡ ਆਫ ਟਰੱਸਟੀ ਹਨ ।
ਸੁਸਾਇਟੀ ਕੋਲ ਜਿੱਥੇ 50 ਮਿਲੀਅਨ ਡਾਲਰ ਦੇ ਕੁੱਲ ਅਸਾਸੇ ਹਨ ।
ਉੱਥੇ ਹੀ ਸਲਾਨਾ ਬੱਜਟ ਵੀ 5 ਮਿਲੀਅਨ ਡਾਲਰ ਦੇ ਕਰੀਬ ਹੈ ।
