ਆਸਟ੍ਰੇਲੀਆ-ਨਿਊਜ਼ੀਲੈਂਡ ਦਾ ‘ਪਾਸਪੋਰਟ’ ਦੁਨੀਆ ਭਰ ਦੇ 10 ਸ਼ਕਤੀਸ਼ਾਲੀ ਪਾਸਪੋਰਟਾਂ ‘ਚ ਸ਼ੁਮਾਰ

ਮੈਲਬੌਰਨ – ਦੁਨੀਆ ਭਰ ਦੇ ਦੇਸ਼ਾਂ ਦੀਆਂ ਵੀਜ਼ਾ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ‘ਹੈਨਲੀ ਪਾਸਪੋਰਟ ਇੰਡੈਕਸ’ ਨੇ ਸਾਲ 2023 ਦੀ ਨਵੀਂ ਦਰਜਾਬੰਦੀ ਜਾਰੀ ਕੀਤੀ ਹੈ।ਇਹ ਸੰਸਥਾ ਇੱਕ ਖਾਸ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਜ਼ਿਆਦਾ ਮੁਲਕਾਂ ਵਿੱਚ ਵੀਜ਼ਾ ਰਹਿਤ ਜਾਂ ਦਾਖਲੇ ਉਪਰੰਤ ਮਿਲਣ ਵਾਲੇ ਵੀਜ਼ੇ ਦੀ ਸਹੂਲਤ ਦਾ ਮੁਲਾਂਕਣ ਕਰਕੇ ਸੂਚੀ ਤਿਆਰ ਕਰਦੀ ਹੈ।’ਹੈਨਲੀ ਪਾਸਪੋਰਟ ਇੰਡੈਕਸ’ ਸੰਸਥਾ ਨੇ ਇਹ ਸੂਚੀ ਕੌਮਾਂਤਰੀ ਹਵਾਬਾਜ਼ੀ ਮਹਿਕਮੇ ਵੱਲੋਂ ਜਾਰੀ ਕੁੱਲ 227 ਦੇਸ਼ਾਂ ਵਿੱਚ ਵੀਜ਼ਾ ਰਹਿਤ ਸਹੂਲਤ ਅਤੇ 199 ਪਾਸਪੋਰਟ ਧਾਰਕ ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ਤੇ ਤਿਆਰ ਕੀਤੀ ਹੈ।

ਇਸ ਸੂਚੀ ਵਿੱਚ ਆਸਟ੍ਰੇਲੀਆ ਨੂੰ 8ਵਾਂ ਦਰਜਾ ਹਾਸਲ ਹੋਇਆ ਹੈ।ਆਸਟ੍ਰੇਲੀਆਈ ਨਾਗਰਿਕਾਂ ਨੂੰ ਸੈਰ ਸਪਾਟੇ ਲਈ 185 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਦਾਖਲਾ ਜਾਂ ਦਾਖਲੇ ਉਪਰੰਤ ਵੀਜ਼ਾ ਮਿਲਣ ਦੀ ਸੁਵਿਧਾ ਉਪਲੱਬਧ ਹੈ। ਲਗਾਤਾਰ ਪੰਜਵੇਂ ਸਾਲ ਤੋਂ ਪਹਿਲੇ ਨੰਬਰ ਤੇ ਕਾਬਜ਼ ਜਾਪਾਨ ਦੇਸ਼ ਦੇ ਪਾਸਪੋਰਟ ਧਾਰਕਾਂ ਨੂੰ 193 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਪਹੁੰਚ ਦੀ ਸਹੂਲਤ ਹਾਸਲ ਹੈ।ਹੈਨਲੀ ਪਾਸਪੋਰਟ ਇੰਡੈਕਸ’ ਸੰਸਥਾ ਨੇ ਮੰਨਿਆ ਹੈ ਕਿ ਏਸ਼ੀਆਈ ਦੇਸ਼ਾਂ ਦੀ ਦਰਜਾਬੰਦੀ ਵਿੱਚ ਤਬਦੀਲੀ ਵੀਜ਼ਾ ਨੀਤੀਆਂ ਵਿੱਚ ਆਏ ਬਦਲਾਅ ਕਰਕੇ ਹੋਈ ਹੈ।ਭਾਰਤ ਇਸ ਦਰਜਾਬੰਦੀ ਵਿੱਚ 85ਵੇਂ ਸਥਾਨ ਤੇ ਹੈ ਅਤੇ ਭਾਰਤੀ ਪਾਸਪੋਰਟ ਤੇ 59 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ।ਸਭ ਤੋਂ ਘੱਟ ਪ੍ਰਭਾਵਸ਼ਾਲੀ ਪਾਸਪੋਰਟਾਂ ਵਾਲੇ ਦੇਸ਼ ਨੇਪਾਲ, ਯਮਨ, ਅਫਗਾਨਿਸਤਾਨ, ਸੀਰੀਆ, ਇਰਾਕ, ਪਾਕਿਸਤਾਨ ਅਤੇ ਸੋਮਾਲੀਆ ਗਿਣੇ ਗਏ ਹਨ।

Add a Comment

Your email address will not be published. Required fields are marked *