1 ਅਪ੍ਰੈਲ ਤੋਂ ਵਧਣ ਜਾ ਰਹੀਆਂ ਤਨਖਾਹਾਂ, ਸਰਕਾਰ ਨੇ ਲਿਆ ਫੈਸਲਾ

ਆਕਲੈਂਡ – ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦਿੰਦਿਆਂ ਆਉਂਦੀ 1 ਅਪ੍ਰੈਲ ਤੋਂ ਘੱਟੋ ਘੱਟ ਮਿਲਣ ਵਾਲੀ ਤਨਖਾਹ ਵਿੱਚ 2% ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਤੇ ਇਸ ਵਾਧੇ ਤੋਂ ਬਾਅਦ ਇਹ ਤਨਖਾਹ $23.15 ਪ੍ਰਤੀ ਘੰਟੇ ਹੋ ਜਾਏਗੀ। ਵਰਕਫੋਰਸ ਰਿਲੈਸ਼ਨਜ਼ ਤੇ ਸੈਫਟੀ ਮਨਿਸਟਰ ਬਰੁਕ ਵੈਨ ਨੇ ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਨਿਊਜੀਲੈਂਡ ਵਾਸੀ ਰਾਹਤ ਭਰੇ ਮਾਹੌਲ ਵਿੱਚ ਰਹਿ ਸਕਣ ਤੇ ਅਰਥਚਾਰੇ ਨੂੰ ਇੱਕ ਸਥਿਰਤਾ ਮਿਲੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਧੇ ਦਾ ਫਾਇਦਾ 80,000 ਤੇ 145,000 ਕਰਮਚਾਰੀਆਂ ਨੂੰ ਹੋਏਗਾ। ਟ੍ਰੈਨਿੰਗ ਅਤੇ ਸਟਾਰਟਿੰਗ ਵੇਜ਼ ਵੱਧਕੇ $18.52 ਕਰ ਦਿੱਤੀ ਜਾਏਗੀ।

Add a Comment

Your email address will not be published. Required fields are marked *