ਸੁਪਰੀਮ ਸਿੱਖ ਸੁਸਾਇਟੀ ਨੇ ਬੀਬੀਆਂ ਨੂੰ ਦਿੱਤੀ ਕਮਾਨ

ਆਕਲੈਂਡ, 14 ਅਗਸਤ-ਨਿਊਜ਼ੀਲੈਂਡ ‘ਚ ਸਿੱਖਾਂ ਦੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਇਜਲਾਸ ‘ਚ ਅਗਲੇ ਦੋ ਸਾਲਾ ਲਈ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ‘ਚ 560 ਵਿੱਤੀ ਮੈਂਬਰ, 81 ਬੋਰਡ ਆਫ਼ ਟਰੱਸਟੀਜ਼ਵਾਲੀ ਸੁਸਾਇਟੀ ਲਈ ਸਰਬ ਸੰਮਤੀ ਨਾਲ ਫ਼ੈਸਲਾ ਲੈਂਦਿਆਂ ਜਸਵੀਰ ਕੌਰ ਨੂੰ ਪ੍ਰਧਾਨ, ਕੁਲਦੀਪ ਕੌਰ ਨੂੰ ਮੀਤ ਪ੍ਰਧਾਨ, ਹਰਵਿੰਦਰ ਕੌਰ ਨੂੰ ਸਹਾਇਕ ਸਕੱਤਰ, ਅਰਵਿੰਦਰ ਕੌਰ ਨੂੰ ‘ਈਵੈਂਡ ਆਰਗੇਨਾਈਜ਼ਰ’ ਅਤੇ ਮਹਿੰਦਰ ਕੌਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ | ਇਸ ਤੋਂ ਇਲਾਵਾ ਸਿੱਖ ਹੈਰੀਟੇਜ ਸਕੂਲ ‘ਚ ਕੁਲਜੀਤ ਕੌਰ ਨੂੰ ਚੇਅਰਪਰਸਨ, ਮਨਦੀਪ ਕੌਰ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਸਿੱਖ ਸਪੋਰਟਸ ਕੰਪਲੈਕਸ ਅਤੇ ਕਿੰਡਰਗਾਰਟਨ ਦੀ ਕਮੇਟੀ ‘ਚ ਵੀ ਬੀਬੀਆਂ ਨੂੰ ਹੀ ਚੁਣਿਆ ਗਿਆ |

Add a Comment

Your email address will not be published. Required fields are marked *