ਕਾਂਗੋ ‘ਚ ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ,17 ਲੋਕਾਂ ਦੀ ਮੌਤ

ਕਿਨਸ਼ਾਸਾ: ਉੱਤਰੀ-ਪੱਛਮੀ ਕਾਂਗੋ ਵਿੱਚ ਭਾਰੀ ਮੀਂਹ ਤੋਂ ਬਾਅਦ ਐਤਵਾਰ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਡਰ ਹੈ ਕਿ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬਚਾਅ ਟੀਮਾਂ ਢਹਿ-ਢੇਰੀ ਘਰਾਂ ਦੇ ਮਲਬੇ ਵਿਚਕਾਰ ਲੋਕਾਂ ਦੀ ਭਾਲ ਕਰ ਰਹੀਆਂ ਹਨ। 

ਸਿਵਲ ਸੋਸਾਇਟੀ ਫੋਰਸਿਜ਼ ਵਾਈਵਜ਼ ਦੇ ਪ੍ਰਧਾਨ ਮੈਥੀਯੂ ਮੋਲ ਅਨੁਸਾਰ ਜ਼ਮੀਨ ਖਿਸਕਣ ਦੀ ਘਟਨਾ ਕਾਂਗੋ ਨਦੀ ਦੇ ਨਾਲ ਉੱਤਰ ਪੱਛਮੀ ਮੋਂਗਲਾ ਸੂਬੇ ਦੇ ਲਿਸਲੇ ਕਸਬੇ ਵਿੱਚ ਹੋਈ ਅਤੇ ਪਹਾੜ ਦੀ ਤਲਹਟੀ ਵਿੱਚ ਬਣੇ ਘਰਾਂ ਵਿੱਚ ਰਹਿਣ ਵਾਲੇ ਲੋਕ ਇਸ ਦੀ ਚਪੇਟ ਵਿਚ ਆ ਗਏ। ਮੋਲ ਨੇ ਕਿਹਾ ਕਿ “ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬਹੁਤ ਨੁਕਸਾਨ ਹੋਇਆ ਹੈ। ਜ਼ਮੀਨ ਖਿਸਕਣ ਕਾਰਨ ਕਈ ਘਰ ਢਹਿ-ਢੇਰੀ ਹੋ ਗਏ ਹਨ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਅਜਿਹੇ ‘ਚ ਮ੍ਰਿਤਕਾਂ ਦੀ ਅਸਲ ਗਿਣਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਗਵਰਨਰ ਸੀਜ਼ਰ ਲਿਮਬਾਯਾ ਮਬਾਂਗਿਸਾ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕੇ ‘ਚੋਂ ਮਲਬਾ ਹਟਾਉਣ ਅਤੇ ਬਚੇ ਲੋਕਾਂ ਨੂੰ ਬਚਾਉਣ ਲਈ ਮਸ਼ੀਨਰੀ ਦੀ ਸਖ਼ਤ ਲੋੜ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸੂਬੇ ਭਰ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ।

Add a Comment

Your email address will not be published. Required fields are marked *