ਐਕਟ ਪਾਰਟੀ ਆਗੂ ਆਪਣੀ ਟੀਮ ਸਮੇਤ ਟਾਕਾਨਿਨੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ


ਆਕਲੈਂਡ- ਐਕਟ ਪਾਰਟੀ ਲੀਡਰ ਡੇਵਿਡ ਸੀਮੋਰ ਨੇ ਪਾਰਟੀ ਉਮੀਦਵਾਰ ਪਰਮਜੀਤ ਪਰਮਾਰ ਅਤੇ ਐਸ਼ ਪਰਮਾਰ ਦੇ ਨਾਲ ਟਾਕਾਨਿਨੀ ਵਿਖੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਦਰਸ਼ਨ ਕੀਤੇ । ਆਪਣੀ ਫੇਰੀ ਦੌਰਾਨ ਡੇਵਿਡ ਸੀਮੋਰ ਨੇ ਸਿੱਖ ਹੈਰੀਟੇਜ ਸਕੂਲ ਦੀ ਪੜਚੋਲ ਕੀਤੀ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਤੋਂ ਦਲਜੀਤ ਸਿੰਘ ਜੀ ਨੇ ਇਸ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਦਲਜੀਤ ਸਿੰਘ ਨੇ ਸਿੱਖ ਹੈਰੀਟੇਜ ਸਕੂਲ ਬਾਰੇ ਚਾਨਣਾ ਪਾਇਆ ਜਿੱਥੇ ਲਗਭਗ 900 ਵਿਦਿਆਰਥੀ ਪੰਜਾਬੀ ਭਾਸ਼ਾ ਸਿੱਖਦੇ ਹਨ ਅਤੇ ਸਿੱਖ ਸੱਭਿਆਚਾਰ ਨਾਲ ਵਿਦੇਸ਼ ਵਿੱਚ ਰਹਿ ਕੇ ਵੀ ਜੁੜ ਰਹੇ ਹਨ। ਜਿ਼ਕਰਯੋਗ ਹੈ ਕਿ ਸਕੂਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਚੱਲਦਾ ਹੈ। ਇਸ ਮੌਕੇ ਡੇਵਿਡ ਸੀਮੋਰ ਨਾਲ ਚਰਚਾ ਦੌਰਾਨ ਚਾਰਟਰ ਸਕੂਲਾਂ ਦੇ ਵਿਸ਼ੇੇ ‘ਤੇ ਵੀ ਗੱਲਬਾਤ ਹੋਈ ਅਤੇ ਦਲਜੀਤ ਸਿੰਘ ਨੇ ਅਜਿਹੇ ਸਕੂਲਾਂ ਦੀ ਸਥਾਪਨਾ ਅਤੇ ਸੰਚਾਲਨ ਲਈ ਸਰਕਾਰ ਨਾਲ ਸਹਿਯੋਗ ਕਰਨ ਲਈ ਸੁਸਾਇਟੀ ਦੀ ਤਤਪਰਤਾ ਪ੍ਰਗਟਾਈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਕੋਲ ਇਸ ਮੰਤਵ ਲਈ ਜ਼ਮੀਨ ਉਪਲਬੱਧ ਹੈ।
ਉਨ੍ਹਾਂ ਨੇ ਸਕੂਲ, ਖੇਡਾਂ ਦੀਆਂ ਸਹੂਲਤਾਂ ਚਾਈਲਡ ਕੇਅਰ ਦਾ ਦੌਰਾ ਕੀਤਾ ਅਤੇ ਭੋਜਨ, ਰਿਹਾਇਸ਼, ਖੇਡਾਂ ਅਤੇ ਸਿੱਖਿਆ ਰਾਹੀਂ ਵਿਆਪਕ ਨਿਊਜ਼ੀਲੈਂਡਰ ਭਾਈਚਾਰੇ ਲਈ SSSNZ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਭਾਈਚਾਰੇ ਨੇ ਅਧਿਕਾਰਾਂ, ਅਪਰਾਧ, ਇਮੀਗ੍ਰੇਸ਼ਨ, ਹਾਊਸਿੰਗ ਆਦਿ ਦੇ ਬਿੱਲ ਵਰਗੇ ਮੁੱਦਿਆਂ ਨੂੰ ਉਠਾਇਆ ਤੇ ਟੀਮ ਨੇ ਮੁੱਦਿਆਂ ‘ਤੇ ਚਰਚਾ ਕਰਨ ਲਈ 2 ਤੋਂ ਵੱਧ ਘੰਟੇ ਬਿਤਾਏ। ਇਸ ਦੌਰਾਨ ਸੁਸਾਇਟੀ ਨੇ ਇਸ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਰਾਜਨੀਤੀ ਰਾਹੀਂ ਦੇਸ਼ ਲਈ ਪਾਏ ਯੋਗਦਾਨ ਦਾ ਵੀ ਸਵਾਗਤ ਕੀਤਾ।

Add a Comment

Your email address will not be published. Required fields are marked *