ਛੋਟੀਆਂ ਕੰਪਨੀਆਂ ਗਿਫਟ ਸਿਟੀ ਦੀ ਵਰਤੋਂ ਕਰ ਕੇ ਦੋ ਥਾਂ ਸੂਚੀਬੱਧਤਾ ’ਤੇ ਵਿਚਾਰ ਕਰਨ : ਗੋਇਲ

ਨਵੀਂ ਦਿੱਲੀ – ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਛੋਟੀਆਂ ਕੰਪਨੀਆਂ ਨੂੰ ਪੂੰਜੀ ਜੁਟਾਉਣ ਦਾ ਬਦਲ ਵਧਾਉਣ ਲਈ ਗਿਫਟ ਸਿਟੀ ਦੀ ਵਰਤੋਂ ਕਰ ਕੇ ‘ਦੋਹਰੀ ਸੂਚੀਬੱਧਤਾ’ ’ਤੇ ਵਿਚਾਰ ਕਰਨ ਨੂੰ ਕਿਹਾ। ਮੰਤਰੀ ਨੇ ਕਿਹਾ ਕਿ ਛੋਟੀਆਂ ਕੰਪਨੀਆਂ ਕੋਲ ਗਾਂਧੀਨਗਰ ਦੇ ਗਿਫਟ ਸਿਟੀ ’ਚ ਮੁੱਖ ਸ਼ੇਅਰ ਬਾਜ਼ਾਰ ਦੇ ਐੱਸ. ਐੱਮ. ਈ. (ਲਘੂ ਅਤੇ ਦਰਮਿਆਨੇ ਉੱਦਮ) ਮੰਚਾਂ ’ਤੇ ਸੂਚੀਬੱਧ ਹੋਣ ਦਾ ਬਦਲ ਹੈ।

ਬੀ. ਐੱਸ. ਈ. ਦੇ ਐੱਸ. ਐੱਮ. ਈ. ’ਤੇ 400ਵੀਂ ਕੰਪਨੀ ਦੇ ਸੂਚੀਬੱਧ ਹੋਣ ਮੌਕੇ ਆਯੋਜਿਤ ਪ੍ਰੋਗਰਾਮ ’ਚ ਉਨ੍ਹਾਂ ਨੇ ਕਿਹਾ ਕਿ ਪੂੰਜੀ ਜੁਟਾਉਣ ਦੇ ਹੋਰ ਬਦਲਾਂ ’ਤੇ ਗੌਰ ਕਰਨ ਦੀ ਲੋੜ ਹੈ। ਇਸ ਨਾਲ ਛੋਟੀਆਂ ਕੰਪਨੀਆਂ ਨੂੰ ਰਫਤਾਰ ਮਿਲ ਸਕਦੀ ਹੈ। ਗੋਇਲ ਨੇ ਕਿਹਾ ਕਿ ਤੁਸੀਂ ਗਿਫਟ ਸਿਟੀ ਕੌਮਾਂਤਰੀ ਵਿੱਤੀ ਸੇਵਾ ਕੇਂਦਰ ’ਤੇ ਗੌਰ ਕਰ ਸਕਦੇ ਹਨ। ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਕੀ ਅਸੀਂ ਇਨ੍ਹਾਂ ਕੰਪਨੀਆਂ ’ਚੋਂ ਕੁੱਝ ਨੂੰ ਗਿਫਟ ਸਿਟੀ ਮੰਚ ’ਤੇ ਸੂਚੀਬੱਧ ਹੋਣ ਜਾਂ ਮੁੰਬਈ ਅਤੇ ਗਿਫਟ ਸਿਟੀ ’ਚ ਦੋਹਰੀ ਸੂਚੀਬੱਧਤਾ ਦੀ ਸੰਭਾਵਨਾ ਲੱਭਣ ਲਈ ਉਤਸ਼ਾਹਿਤ ਕਰ ਸਕਦੇ ਹਨ?

ਉਨ੍ਹਾਂ ਨੇ ਕਿਹਾ ਕਿ ਦੋਹਰੀ ਸੂਚੀਬੱਧਤਾ ਨਾਲ ਘਰੇਲੂ ਪੂੰਜੀ ਦੇ ਨਾਲ-ਨਾਲ ਉਨ੍ਹਾਂ ਕੰਪਨੀਆਂ ਤੋਂ ਕੌਮਾਂਤਰੀ ਫੰਡ ਜੁਟਾਉਣ ’ਚ ਮਦਦ ਮਿਲੇਗੀ ਜੋ ਉੱਥੇ ਆਪਣੀ ਇਕਾਈ ਸਥਾਪਿਤ ਕਰ ਚੁੱਕੀਆਂ ਹਨ ਜਾਂ ਉਸ ਦੀ ਪ੍ਰਕਿਰਿਆ ’ਚ ਹਨ। ਗੋਇਲ ਨੇ ਕਿਹਾ ਕਿ ਐੱਸ. ਐੱਮ. ਈ. ਮੰਚ ਦੀ ਕਾਫੀ ਸੰਭਾਵਨਾ ਹੈ ਅਤੇ ਸਾਨੂੰ ਇਸ ਦੇ ਬਿਹਤਰ ਤਰੀਕੇ ਨਾਲ ਪ੍ਰਚਾਰ-ਪ੍ਰਸਾਰ ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਸਾਨੂੰ ਹੋਰ ਘਰੇਲੂ ਨਿਵੇਸ਼ਕਾਂ ਦੇ ਨਾਲ ਕੌਮਾਂਤਰੀ ਨਿਵੇਸ਼ਕਾਂ ਨੂੰ ਜੋੜਨ ਦੀ ਲੋੜ ਹੈ।

ਉਨ੍ਹਾਂ ਨੇ ਇਸ ਦਾ ਵੀ ਜ਼ਿਕਰ ਕੀਤਾ ਕਿ 150 ਛੋਟੀਆਂ ਕੰਪਨੀਆਂ ਪਹਿਲਾਂ ਐੱਸ. ਐੱਮ. ਈ. ਮੰਚ ’ਤੇ ਸੂਚੀਬੱਧ ਹੋਈਆਂ ਅਤੇ ਹੁਣ ਉਹ ਮੁੱਖ ਮੰਚ ’ਤੇ ਕਾਰੋਬਾਰ ਕਰ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਹਾਮਾਰੀ ਤੋਂ ਪ੍ਰਭਾਵਿਤ ਛੋਟੇ ਉੱਦਮਾਂ ਨੂੰ ਵਿਵਸਥਿਤ ਤਰੀਕੇ ਨਾਲ ਪਟੜੀ ’ਤੇ ਲਿਆਉਣ ਲਈ ਈ. ਸੀ.ਐੱਲ. ਜੀ. ਐੱਸ. (ਐਮਰਜੈਂਸੀ ਕ੍ਰੈਡਿਟ ਸਹੂਲਤ ਗਾਰੰਟੀ ਸਕੀਮ) ਅਤੇ ਟ੍ਰੇਡਸ (ਵਪਾਰ ਪ੍ਰਾਪਤ ਛੋਟ ਪ੍ਰਣਾਲੀ) ਦੇ ਨਾਲ ਕਈ ਉਪਾਅ ਕੀਤੇ ਹਨ। ਸਟਾਰਟਅਪ ਬਾਰੇ ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਇਸ ਸਮੇਂ 100 ਤੋਂ ਵੱਧ ਯੂਨੀਕਾਰਨ (ਇਕ ਅਰਬ ਡਾਲਰ ਜਾਂ ਉਸ ਤੋਂ ਵੱਧ ਮੁਲਾਂਕਣ ਵਾਲੇ) ਅਤੇ 70 ਤੋਂ 80 ਸੂਨੀਕਾਰਨ ਹਨ ਜੋ ਯੂਨੀਕਾਰਨ ਬਣਨ ਦੇ ਰਸਤੇ ’ਤੇ ਹਨ। ‘ਸੂਨੀਕਾਰਨ’ ਉਨ੍ਹਾਂ ਸਟਾਰਟਅਪ ਨੂੰ ਕਹਿੰਦੇ ਹਨ, ਜਿਨ੍ਹਾਂ ’ਚ ਯੂਨੀਕਾਰਨ ਬਣਨ ਦੀ ਸਮਰੱਥਾ ਅਤੇ ਸੰਭਾਵਨਾ ਹੈ।

Add a Comment

Your email address will not be published. Required fields are marked *