10 ਦੇਸ਼ਾਂ ਦੇ ਪ੍ਰਵਾਸੀ ਛੇਤੀ ਪੈਸਾ ਭੇਜਣ ਲਈ ਕਰ ਸਕਣਗੇ UPI ਦਾ ਇਸਤੇਮਾਲ

ਨਵੀਂ ਦਿੱਲੀ–ਛੇਤੀ ਹੀ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਯੂ. ਪੀ. ਆਈ. ਰਾਹੀਂ ਪੈਸਾ ਭੇਜਣ ਦੀ ਇਜਾਜ਼ਤ ਮਿਲੇਗੀ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਆਈ.) ਨੇ ਅਮਰੀਕਾ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਐੱਨ. ਆਰ. ਆਈ./ਐੱਨ. ਆਰ. ਓ. ਖਾਤਿਆਂ ਤੋਂ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਰਾਹੀਂ ਫੰਡ ਟ੍ਰਾਂਸਰ ਦੀ ਇਜਾਜ਼ਤ ਦਿੱਤੀ ਹੈ।
ਐੱਨ. ਪੀ. ਸੀ. ਆਈ. ਨੇ ਇਕ ਸਰਕੂਲਰ ’ਚ ਕਿਹਾ ਕਿ ਉਸ ਨੂੰ ਪ੍ਰਵਾਸੀਆਂ ਨੂੰ ਯੂ. ਪੀ. ਆਈ. ਮੰਚ ਰਾਹੀਂ ਲੈਣ-ਦੇਣ ਲਈ ਕੌਮਾਂਤਰੀ ਮੋਬਾਇਲ ਨੰਬਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਅਰਜ਼ੀਆਂ ਮਿਲਦੀਆਂ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਐੱਨ. ਪੀ. ਸੀ. ਆਈ. ਨੇ 10 ਜਨਵਰੀ ਨੂੰ ਸਰਕੂਲਰ ’ਚ ਯੂ. ਪੀ. ਆਈ. ਦੀ ਸਹੂਲਤ ਦੇ ਰਹੇ ਪ੍ਰਤੀਭਾਗੀਆਂ ਨੂੰ 30 ਅਪ੍ਰੈਲ ਤੱਕ ਵਿਵਸਥਾ ਬਣਾਉਣ ਨੂੰ ਕਿਹਾ ਹੈ।
ਇਹ ਹਨ 10 ਦੇਸ਼
ਸ਼ੁਰੂਆਤ ’ਚ ਇਹ ਸਹੂਲਤ 10 ਦੇਸ਼ਾਂ ਦੇ ਪ੍ਰਵਾਸੀਆਂ ਲਈ ਮੁਹੱਈਆ ਹੋਵੇਗੀ। ਇਹ 10 ਦੇਸ਼ ਹਨ…ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬ੍ਰਿਟੇਨ। ਜਿੱਥੇ ਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਅਤੇ ਭਾਰਤੀ ਮੂਲ ਦੇ ਲੋਕ (ਪੀ. ਆਈ. ਓ.) ਐੱਨ. ਆਰ. ਈ. ਬੈਂਕ ਖਾਤਾ ਖੋਲ੍ਹ ਸਕਦੇ ਹਨ।
ਉੱਥੇ ਹੀ ਭਾਰਤ ਤੋਂ ਬਾਹਰ ਰਹਿਣ ਵਾਲਾ ਕੋਈ ਵੀ ਵਿਅਕਤੀ ਰੁਪਏ ’ਚ ਲੈਣ-ਦੇਣ ਨੂੰ ਲੈ ਕੇ ਐੱਨ. ਆਰ. ਓ. ਖਾਤਾ ਖੋਲ੍ਹ ਸਕਦਾ ਹੈ। ਯੂ. ਪੀ. ਆਈ. ਮੰਚ ਦਾ ਸੰਚਾਲਨ ਕਰਨ ਵਾਲੀ ਕੰਪਨੀ ਐੱਨ. ਪੀ. ਸੀ. ਆਈ. ਨੇ ਕਿਹਾ ਕਿ ਸ਼ੁਰੂਆਤ ਦੇ ਤਹਿਤ ਅਸੀਂ 10 ਦੇਸ਼ਾਂ ਦੇ ਕੋਡ ਵਾਲੇ ਮੋਬਾਇਲ ਨੰਬਰਾਂ ਰਾਹੀਂ ਲੈਣ-ਦੇਣ ਦੀ ਸਹੂਲਤ ਦੇਵਾਂਗੇ ਅਤੇ ਨੇੜਲੇ ਭਵਿੱਖ ’ਚ ਹੋਰ ਦੇਸ਼ਾਂ ਲਈ ਇਸ ਸਹੂਲਤ ਦਾ ਵਿਸਤਾਰ ਕਰਾਂਗੇ।

Add a Comment

Your email address will not be published. Required fields are marked *