ਪਾਕਿਸਤਾਨ: ਛੱਤ ਡਿੱਗਣ ਕਾਰਨ ਪਰਿਵਾਰ ਦੇ 9 ਜੀਆਂ ਦੀ ਮੌਤ

ਪਿਸ਼ਾਵਰ, 9 ਅਕਤੂੁਬਰ

ਉੱਤਰੀ ਪਾਕਿਸਤਾਨ ਵਿੱਚ ਅੱਜ ਸਵੇਰੇ ਇੱਕ ਕੱਚੇ ਕੋਠੇ ਦੀ ਛੱਤ ਡਿੱਗਣ ਕਾਰਨ ਅੱਠ ਭੈਣ-ਭਰਾਵਾਂ ਸਣੇ ਇੱਕ ਪਰਿਵਾਰ ਦੇ ਨੌਂ ਜੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਇਮਤਿਆਜ਼ ਖ਼ਾਨ ਨੇ ਦੱਸਿਆ ਕਿ ਹਾਦਸਾ ਬਲੋਚਿਸਤਾਨ ਸੂਬੇ ਦੇ ਚਿਲਾਸ ਕਸਬੇ ਵਿੱਚ ਵਾਪਰਿਆ। ਹਾਦਸੇ ਦੌਰਾਨ ਇੱਕ ਰੇਸਤਰਾਂ ਦੇ ਵੇਟਰ ਦੀ ਪਤਨੀ, ਚਾਰ ਧੀਆਂ ਅਤੇ ਚਾਰ ਪੁੱਤਾਂ ਦੀ ਮੌਤ ਹੋ ਗਈ। ਹਾਦਸਾ ਵਾਪਰਨ ਵੇਲੇ ਪਿਤਾ ਕੰਮ ’ਤੇ ਗਿਆ ਹੋਇਆ ਸੀ। ਗੁਆਂਢੀਆਂ ਨੇ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਬਚਾਅ ਕਾਰਜ ਸ਼ੁਰੂ ਕੀਤੇ ਪਰ ਮਲਬਾ ਹਟਾਉਣ ਤੱਕ ਪਰਿਵਾਰ ਨੇ ਦਮ ਤੋੜ ਦਿੱਤਾ ਸੀ। ਪੁਲੀਸ ਨੇ ਦੱਸਿਆ ਕਿ ਭੈਣ-ਭਰਾਵਾਂ ਦੀ ਉਮਰ ਦੋ ਤੋਂ ਬਾਰਾਂ ਸਾਲ ਦੇ ਵਿਚਕਾਰ ਸੀ।

Add a Comment

Your email address will not be published. Required fields are marked *