ਐਲ.ਆਈ.ਸੀ. ਨੂੰ ਪਹਿਲੀ ਤਿਮਾਹੀ ‘ਚ 682.89 ਕਰੋੜ ਰੁਪਏ ਦਾ ਫਾਇਦਾ

ਮੁੰਬਈ, 12 ਅਗਸਤ -ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਨੇ ਜੂਨ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ | ਜਾਣਕਾਰੀ ਮੁਤਾਬਕ ਐਲ.ਆਈ.ਸੀ. ਨੂੰ ਜੂਨ ਤਿਮਾਹੀ ‘ਚ 682.89 ਕਰੋੜ ਰੁਪਏ ਦਾ ਲਾਭ ਹੋਇਆ ਹੈ | ਕੇਂਦਰ ਸਰਕਾਰ ਵਲੋਂ ਸੰਚਾਲਿਤ ਜੀਵਨ ਬੀਮਾ ਖੇਤਰ ਦੀ ਦਿਗਜ ਕੰਪਨੀ ਦਾ ਇਕ ਸਾਲ ਪਹਿਲਾਂ ਇਸੇ ਤਿਮਾਹੀ ‘ਚ ਲਾਭ 2.94 ਕਰੋੜ ਰੁਪਏ ਸੀ | ਕੰਪਨੀ ਦੀ ਕੁੱਲ ਆਮਦਨ 1.68 ਲੱਖ ਕਰੋੜ ਰੁਪਏ ਰਹੀ ਹੈ | ਇਹ ਅੰਕੜਾ ਇਕ ਸਾਲ ਪਹਿਲਾਂ 1.54 ਲੱਖ ਕਰੋੜ ਰੁਪਏ ਸੀ | ਹਾਲਾਂਕਿ, ਮਾਰਚ ਤਿਮਾਹੀ ਦੀ ਤੁਲਨਾ ‘ਚ ਕੰਪਨੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ | ਮਾਰਚ ਤਿਮਾਹੀ ‘ਚ ਇਸ ਨੂੰ 2371 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ | ਕੰਪਨੀ ਨੂੰ ਪਹਿਲੇ ਸਾਲ ਦਾ ਪ੍ਰੀਮੀਅਮ 7,429 ਕਰੋੜ ਰੁਪਏ ਆਇਆ, ਜੋ ਇਕ ਸਾਲ ਪਹਿਲਾਂ 5088 ਕਰੋੜ ਰੁਪਏ ਸੀ | ਜੂਨ ਤਿਮਾਹੀ ‘ਚ ਕੁੱਲ ਆਮਦਨ 1,68,881 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਤਿਮਾਹੀ ‘ਚ 1,54,153 ਕਰੋੜ ਰੁਪਏ ਸੀ |

Add a Comment

Your email address will not be published. Required fields are marked *