ਅੱਲੂ ਅਰਜੁਨ ਦੀ ‘ਪੁਸ਼ਪਾ 2’ ’ਚ ਵਿਲੇਨ ਹੋਣਗੇ ਅਰਜੁਨ ਕਪੂਰ

 ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਨੇ ਬਾਕਸ ਆਫ਼ਿਸ ਜ਼ਬਰਦਸਤ ਕਮਾਈ ਕੀਤੀ ਸੀ। ਫ਼ਿਲਮ ਪੁਸ਼ਪਾ ਨੂੰ ਪ੍ਰਸ਼ੰਸਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਇਹ ਫ਼ਿਲਮ ਬਲਾਕਬਸਟਰ ਸਾਬਤ ਹੋਣ ਤੋਂ ਬਾਅਦ ਹੁਣ ਦਰਸ਼ਕ ‘ਪੁਸ਼ਪਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਪੁਸ਼ਪਾ 2’ ਨੂੰ ਲੈ ਕੇ ਹਰ ਰੋਜ਼ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਹਾਲ ਹੀ ’ਚ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਫ਼ਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਫ਼ਿਲਮ ’ਚ ਅਰਜੁਨ ਕਪੂਰ ਦੇ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ, ਜਿਸ ’ਤੇ ਹੁਣ ਮੇਕਰਸ ਦਾ ਬਿਆਨ ਸਾਹਮਣੇ ਆਇਆ ਹੈ।

ਖ਼ਬਰਾਂ ਮੁਤਾਬਕ ਫ਼ਿਲਮ ’ਚ ਅਰਜੁਨ ਕਪੂਰ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਪੁਸ਼ਪਾ 2 ’ਚ ਅਰਜੁਨ ਕਪੂਰ ਲੀਡ ਵਿਲੇਨ ਦੇ ਕਿਰਦਾਰ ਯਾਨੀ ਫ਼ਹਾਦ ਫ਼ਾਸਿਲ ਦੀ ਜਗ੍ਹਾ ਲੈ ਸਕਦੇ ਹਨ। ਹੁਣ ਅਜਿਹੀਆਂ ਖ਼ਬਰਾਂ ’ਤੇ ਫ਼ਿਲਮ ਦੇ ਨਿਰਦੇਸ਼ਕ ਦਾ ਬਿਆਨ ਸਾਹਮਣੇ ਆਇਆ ਹੈ। ਇਕ ਇੰਟਰਵਿਊ ’ਚ ‘ਪੁਸ਼ਪਾ 2’ ਦੇ ਨਿਰਮਾਤਾ ਨਵੀਨ ਯੇਰਨੇਨੀ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਪੁਸ਼ਪਾ 2 ’ਚ ਸਿਰਫ਼ ਫ਼ਾਹਦ ਫ਼ਾਸਿਲ ਹੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।

ਨਿਰਮਾਤਾ ਨੇ ਆਪਣੇ ਬਿਆਨ ’ਚ ਅੱਗੇ ਕਿਹਾ ਕਿ ‘ਪੁਸ਼ਪਾ 2’ ’ਚ ਅਰਜੁਨ ਕਪੂਰ ਦੀ ਖ਼ਬਰ 100% ਝੂਠੀ ਹੈ। ਉਨ੍ਹਾਂ ਨੇ ਅੱਗੇ ਫ਼ਿਲਮ ਦੀ ਸ਼ੂਟਿੰਗ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ‘ਪੁਸ਼ਪਾ 2’ ਦੀ ਸ਼ੂਟਿੰਗ ਵੀ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਪੁਸ਼ਪਾ 2’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਹੈਦਰਾਬਾਦ ’ਚ ਹੋਵੇਗੀ। ਇਸ ਤੋਂ ਬਾਅਦ ਇਸ ਦੀ ਸ਼ੂਟਿੰਗ ਜੰਗਲ ਜਾਂ ਕਿਸੇ ਹੋਰ ਥਾਂ ’ਤੇ ਕੀਤੀ ਜਾਵੇਗੀ।

Add a Comment

Your email address will not be published. Required fields are marked *