‘ਰੈੱਡ ਸੀ’ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਾਮਲ ਹੋਈ ਕੈਟਰੀਨਾ ਕੈਫ਼

ਮੁੰਬਈ – ਬਾਲੀਵੁੱਡ ਸੁਪਰਸਟਾਰ ਕੈਟਰੀਨਾ ਕੈਫ ਨੇ ਹਾਲ ਹੀ ’ਚ ਸਾਊਦੀ ਅਰਬ ਦੇ ਜੇਦਾਹ ’ਚ ‘ਰੈੱਡ ਸੀ’ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਿਰਕਤ ਕੀਤੀ। ਇਹ ਫੈਸਟੀਵਲ ‘ਵੁਮੈਨ ਇਨ ਸਿਨੇਮਾ’ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ। ਉਸ ਨੇ ਪ੍ਰੋਗਰਾਮ ’ਚ ਆਪਣੇ ਜੀਵਨ ਦੇ ਤਜਰਬਿਆਂ ਤੇ ਕੰਮ ਬਾਰੇ ਵੀ ਗੱਲ ਕੀਤੀ। ਕੈਟਰੀਨਾ ਨੇ ‘ਰੈੱਡ ਸੀ’ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਆਉਣ ਵਾਲੀ ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਵਿਜੇ ਸੇਤੂਪਤੀ ਨਾਲ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਆਪਣੇ ਪਹਿਲੇ ਦਿਨ ਦੀ ਲੁੱਕ ਸ਼ੇਅਰ ਕੀਤੀ ਹੈ। ਨਾਲ ਹੀ ਉਸ ਨੇ ਆਪਣੇ ਤਜਰਬੇ ਨੂੰ ਵੀ ਕੈਪਸ਼ਨ ਰਾਹੀਂ ਬਿਆਨ ਕੀਤਾ ਸੀ।

Add a Comment

Your email address will not be published. Required fields are marked *