ਪੰਜਵਾਂ ਦਰਜਾ ਪ੍ਰਾਪਤ ਕਸਾਟਕੀਨਾ ਨੇ ਏਗਲ ਓਪਨ ਵਿੱਚ ਰਾਦੁਕਾਨੂ ਨੂੰ ਹਰਾਇਆ

ਓਸਟ੍ਰਾਵਾ-  ਪੰਜਵਾਂ ਦਰਜਾ ਪ੍ਰਾਪਤ ਡਾਰੀਆ ਕਸਾਟਕੀਨਾ ਨੇ 2021 ਦੀ ਯੂਐਸ ਓਪਨ ਚੈਂਪੀਅਨ ਬਰਤਾਨੀਆ ਦੀ ਐਮਾ ਰਾਦੁਕਾਨੂ ਨੂੰ 7-5, 6-4 ਨਾਲ ਹਰਾ ਕੇ ਏਗਲ ਓਪਨ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ। ਕਸਾਟਕੀਨਾ ਅਮਰੀਕੀ ਓਪਨ ਦੇ ਸ਼ੁਰੂਆਤੀ ਦੌਰ ‘ਚ ਹਾਰਨ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੀ ਹੈ ਅਤੇ ਅਗਲੇ ਦੌਰ ‘ਚ ਉਸ ਦਾ ਸਾਹਮਣਾ ਰੂਸੀ ਹਮਵਤਨ ਏਕਾਤੇਰਿਨਾ ਅਲੈਕਜ਼ੈਂਡਰੋਵਾ ਨਾਲ ਹੋਵੇਗਾ। 

ਸਵਿਟਜ਼ਰਲੈਂਡ ਦੀ ਛੇਵਾਂ ਦਰਜਾ ਪ੍ਰਾਪਤ ਬੇਲਿੰਡਾ ਬੇਨਸਿਚ ਨੇ ਰੈਂਕਿੰਗ ‘ਚ ਚੋਟੀ ਦੇ ਪੰਜ ‘ਚ ਰਹਿ ਚੁੱਕੀ ਕੈਨੇਡਾ ਦੀ ਯੂਜਿਨੀ ਬੂਚਾਰਡ ਨੂੰ 6-7 (7), 6-1 ਨਾਲ ਹਰਾਇਆ, ਜਦੋਂ ਕਿ ਬੇਲਾਰੂਸ ਦੀ ਅਲੈਕਜ਼ੈਂਡਰਾ ਸਾਸਨੋਵਿਚ ਨੇ ਅੱਠਵਾਂ ਦਰਜਾ ਪ੍ਰਾਪਤ ਯੇਲੇਨਾ ਓਸਟਾਪੇਂਕੋ ਨੂੰ 6-2, 6-2 ਨਾਲ ਹਰਾਇਆ। ਅਮਰੀਕੀ ਕੁਆਲੀਫਾਇਰ ਐਲੀਸੀਆ ਪਾਰਕਸ ਅਤੇ ਕੈਥਰੀਨ ਮੈਕਨੇਲੀ ਦੋਵੇਂ ਅਗਲੇ ਦੌਰ ਵਿੱਚ ਪਹੁੰਚ ਗਈਆਂ ਹਨ। ਪਾਰਕਸ ਨੇ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੂੰ 6-0, 7-6(3) ਨਾਲ ਹਰਾਇਆ ਜਦਕਿ ਮੈਕਨੇਲੀ ਨੇ ਰੂਸ ਦੀ ਅੰਨਾ ਬਲਿੰਕੋਵਾ ਨੂੰ 6-1, 6-2 ਨਾਲ ਹਰਾਇਆ। 

Add a Comment

Your email address will not be published. Required fields are marked *