ਆਸਟ੍ਰੇਲੀਅਨ ਓਪਨ ਟੈਨਿਸ ਦੀ ਇਨਾਮੀ ਰਾਸ਼ੀ ਵਿੱਚ 13 ਫੀਸਦੀ ਦਾ ਵਾਧਾ

ਮੈਲਬੋਰਨ- ਆਸਟ੍ਰੇਲੀਅਨ ਓਪਨ ਟੈਨਿਸ ਅਧਿਕਾਰੀਆਂ ਨੇ ਮੈਲਬੋਰਨ ਪਾਰਕ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਇਨਾਮੀ ਰਾਸ਼ੀ ਵਿੱਚ ਇਕ ਕਰੋੜ ਆਸਟ੍ਰੇਲੀਅਨ ਡਾਲਰ ਦੇ ਵਾਧੇ ਦਾ ਐਲਾਨ ਕੀਤਾ ਹੈ। ਟੂਰਨਾਮੈਂਟ ਦੇ ਨਿਰਦੇਸ਼ਕ ਕ੍ਰੇਗ ਟਿਲੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਹੁਣ ਇਸ ਗ੍ਰੈਂਡ ਸਲੈਮ ਦੀ ਇਨਾਮੀ ਰਾਸ਼ੀ 8 ਕਰੋੜ 65 ਲੱਖ ਆਸਟ੍ਰੇਲੀਆਈ ਡਾਲਰ ਹੋਵੇਗੀ।

ਉਸ ਨੇ ਕਿਹਾ, ”ਅਸੀਂ ਆਸਟ੍ਰੇਲੀਅਨ ਓਪਨ ਦੇ ਹਰ ਦੌਰ ਲਈ ਇਨਾਮੀ ਰਾਸ਼ੀ ਵਧਾ ਦਿੱਤੀ ਹੈ। ਸਭ ਤੋਂ ਵੱਡਾ ਵਾਧਾ ਕੁਆਲੀਫਾਇੰਗ ਅਤੇ ਸ਼ੁਰੂਆਤੀ ਦੌਰ ਦੇ ਮੈਚਾਂ ਲਈ ਕੀਤਾ ਗਿਆ ਹੈ। ਪਹਿਲੇ ਦੌਰ ਦੇ ਕੁਆਲੀਫਾਇਰ ਨੂੰ 31250 ਆਸਟ੍ਰੇਲੀਅਨ ਡਾਲਰ ਮਿਲਣਗੇ, ਜੋ ਕਿ ਪਹਿਲਾਂ ਨਾਲੋਂ 20 ਫੀਸਦੀ ਵੱਧ ਹਨ। ਪੁਰਸ਼ ਅਤੇ ਮਹਿਲਾ ਚੈਂਪੀਅਨ ਦੋਵਾਂ ਨੂੰ 30 ਲੱਖ 15 ਹਜ਼ਾਰ ਆਸਟ੍ਰੇਲੀਅਨ ਡਾਲਰ ਦਾ ਇਨਾਮ ਮਿਲੇਗਾ। ਪਿਛਲੀ ਵਾਰ ਮਹਿਲਾ ਵਰਗ ਵਿੱਚ ਆਰਿਆਨਾ ਸਬਾਲੇਂਕਾ ਨੇ ਅਤੇ ਪੁਰਸ਼ ਵਰਗ ਵਿੱਚ ਨੋਵਾਕ ਜੋਕੋਵਿਚ ਨੇ ਖ਼ਿਤਾਬ ਜਿੱਤਿਆ ਸੀ। 

Add a Comment

Your email address will not be published. Required fields are marked *