ਸ਼ਰਾਬੀ ਵਿਅਕਤੀ ਨੇ ਮੁਲਾਜ਼ਮ ‘ਤੇ ਚੜ੍ਹਾਈ ਗੱਡੀ ਤੇ ਵਰਦੀ ‘ਤੇ ਪਾਇਆ ਹੱਥ-ਜਲੰਧਰ

ਜਲੰਧਰ – ਜਲੰਧਰ ਦੇ ਪੀ. ਪੀ. ਆਰ. ਮਾਰਕੀਟ ਵਿਚ ਪੁਲਸ ਅਧਿਕਾਰੀਆਂ ਦੀ ਨਾਕਾਬੰਦੀ ਦੌਰਾਨ ਇਕ ਸ਼ਰਾਬੀ ਗੱਡੀ ਚਾਲਕ ਨੇ ਮੁਲਾਜ਼ਮ ’ਤੇ ਗੱਡੀ ਚੜ੍ਹਾ ਦਿੱਤੀ। ਪਿੱਛਾ ਕਰਕੇ ਪੁਲਸ ਮੁਲਾਜ਼ਮਾਂ ਨੇ ਗੱਡੀ ਚਾਲਕ ਨੂੰ ਕਾਬੂ ਕਰ ਲਿਆ, ਜਿਸ ਨੇ ਏ. ਡੀ. ਸੀ. ਪੀ. (ਆਈ. ਪੀ. ਐੱਸ.) ਆਦਿੱਤਿਆ ਕੁਮਾਰ ਦੀ ਵੀ ਵਰਦੀ ’ਤੇ ਹੱਥ ਪਾਇਆ।

ਏ. ਡੀ. ਸੀ. ਪੀ.-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪੀ. ਪੀ. ਆਰ. ਮਾਰਕੀਟ ਵਿਚ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇਕ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਦੋਸ਼ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਜਿਵੇਂ ਹੀ ਪੁਲਸ ਮੁਲਾਜ਼ਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੁਲਾਜ਼ਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਾਰ ਚਾਲਕ ਨੇ ਡੀ. ਸੀ. ਪੀ. ਅੰਕੁਰ ਗੁਪਤਾ ਅਤੇ ਏ. ਡੀ. ਸੀ. ਪੀ.-2 ਆਦਿੱਤਿਆ ਕੁਮਾਰ ਦੀ ਵਰਦੀ ’ਤੇ ਹੱਥ ਪਾਇਆ। ਜਿਵੇਂ ਹੀ ਉੱਚ ਅਧਿਕਾਰੀਆਂ ਦੀ ਵਰਦੀ ’ਤੇ ਉਸ ਨੇ ਹੱਥ ਪਾਇਆ ਤਾਂ ਮੁਲਾਜ਼ਮਾਂ ਨੇ ਗੱਡੀ ਚਾਲਕ ਨੂੰ ਕਾਬੂ ਕਰ ਲਿਆ। ਏ. ਡੀ. ਸੀ. ਪੀ. ਆਦਿੱਤਿਆ ਕੁਮਾਰ ਨੇ ਕਿਹਾ ਕਿ ਇਸ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *