ਪਾਕਿਸਤਾਨ ’ਚ 8 ਸਾਲਾ ਲੜਕੇ ਨੂੰ ਗਾਰਡ ਦੀ ਰਾਈਫ਼ਲ ਤੋਂ ਵੱਜੀ ਗੋਲ਼ੀ ਨਾਲ ਮੌਤ

ਗੁਰਦਾਸਪੁਰ : ਕਰਾਚੀ ਦੇ ਕਲਿਫਟਨ ਪਾਰਕ ਨੇੜੇ ਖਿਡੌਣੇ ਵੇਚਣ ਵਾਲੇ 8 ਸਾਲਾ ਗ਼ਰੀਬ ਲੜਕੇ ਦੀ ਅੱਜ ਦੁਪਹਿਰ ਇਕ ਨਿੱਜੀ ਸੁਰੱਖਿਆ ਗਾਰਡ ਦੀ ਰਾਈਫਲ ਤੋਂ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਬੱਚੇ ਮੁਹੰਮਦ ਉਮਰ (8) ਨੂੰ ਗਾਰਡ ਜਾਨ ਮੁਹੰਮਦ ਮੋਟਰਸਾਈਕਲ ’ਤੇ ਬਿਠਾ ਕੇ ਨੇੜਲੇ ਜ਼ਿਆਉਦੀਨ ਹਸਪਤਾਲ ਲੈ ਗਿਆ ਪਰ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ।

ਖੁਦ ਨੂੰ ਫਸਿਆ ਦੇਖ ਕੇ ਗਾਰਡ ਇਲਾਕੇ ਦੇ ਰੇਲਵੇ ਟਰੈਕ ’ਤੇ ਬੱਚੇ ਦੀ ਲਾਸ਼ ਰੱਖ ਕੇ ਭੱਜ ਗਿਆ। ਪੁਲਸ ਨੇ ਮ੍ਰਿਤਕ ਬੱਚੇ ਦੇ ਪਿਤਾ ਖਾਦਿਮ ਹੁਸੈਨ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਖਾਦਿਮ ਹੁਸੈਨ ਅਨੁਸਾਰ ਉਹ ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹੈ, ਜਦਕਿ ਉਸ ਦਾ ਛੋਟਾ ਪੁੱਤਰ ਖਿਡੌਣੇ ਵੇਚ ਕੇ ਪਰਿਵਾਰ ਦੀ ਮਦਦ ਕਰਦਾ ਹੈ।

Add a Comment

Your email address will not be published. Required fields are marked *