ਸਕੂਲ ‘ਚ ਮਿਲਿਆ ਬੰਬ, ਪੰਜਾਬ ਪੁਲਸ ਨੂੰ ਪਈਆਂ ਭਾਜੜਾਂ

ਪਟਿਆਲਾ : ਪਟਿਆਲਾ ਦੇ ਮਾਈਲਸਟੋਨ ਸਮਾਰਟ ਸਕੂਲ ’ਚ ਬੰਬ ਮਿਲਣ ਨਾਲ ਸਨਸਨੀ ਫੈਲ ਗਈ ਪਰ ਇਹ ਬੰਬ ਨਕਲੀ ਸੀ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਤ੍ਰਿਪੜੀ ਇਲਾਕੇ ਅਧੀਨ ਆਉਂਦੇ ਇਕ ਪ੍ਰਾਈਵੇਟ ਮਾਈਲਸਟੋਨ ਸਮਾਰਟ ਸਕੂਲ ’ਚ ਵਟਸਐੱਪ ਗਰੁੱਪ ਵਿਚ ਇਕ ਵਿਦਿਆਰਥੀ ਦਾ ਪਿਤਾ ਇਕ ਅਧਿਆਪਕਾ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਜਦੋਂ ਅਧਿਆਪਕਾ ਉਸ ਨੂੰ ਜਵਾਬ ਦਿੰਦੀ ਹੈ ਤਾਂ ਉਹ ਗੁੱਸੇ ਵਿਚ ਆ ਜਾਂਦਾ ਹੈ ਅਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਉਕਤ ਵਿਅਕਤੀ ਨਾ ਸਿਰਫ ਧਮਕੀ ਦਿੰਦਾ ਹੈ ਸਗੋਂ ਸਕੂਲ ਵਿਚ ਨਕਲੀ ਬੰਬ ਵੀ ਸੁੱਟਦਾ ਹੈ। ਪਹਿਲੀ ਵਾਰ ਉਕਤ ਵਿਅਕਤੀ 18 ਅਗਸਤ ਨੂੰ ਨਕਲੀ ਬੰਬ ਸੁੱਟਦਾ ਹੈ, ਜਿਹੜਾ ਬਿਲਕੁਲ ਅਸਲੀ ਲੱਗਦਾ ਸੀ ਜਿਸਨੂੰ ਲੈ ਕੇ ਪੁਲਸ ਨੇ ਮਾਮਲਾ ਵੀ ਦਰਜ ਕੀਤਾ ਸੀ ਪਰ ਮੁੜ-ਮੁੜ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਅਤੇ ਇਸ ਤੋਂ ਬਾਅਦ ਹੀ ਸਕੂਲ ’ਚੋਂ ਖਾਲਿਸਤਾਨੀ ਪੱਤਰ ਵੀ ਬਰਾਮਦ ਹੋਏ ਜਿਸ ’ਚ ਸਕੂਲ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ। 

ਇਥੇ ਹੀ ਬਸ ਨਹੀਂ ਸਕੂਲ ਵਿਚੋਂ ਕੁੱਲ 3 ਵਾਰ ਨਕਲੀ ਬੰਬ ਬਰਾਮਦ ਹੋਏ। ਪੁਲਸ ਨੇ ਹੁਣ ਇਸ ਮਾਮਲੇ ਵਿਚ ਸਨਕੀ ਵਿਅਕਤੀ ਜਗਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਿਕ ਇਸ ਵਿਆਕਤੀ ਦੀ ਬੇਟੀ ਉਸੇ ਸਕੂਲ ’ਚ ਪੜ੍ਹਦੀ ਹੈ ਜਦੋਂ ਬੱਚਿਆਂ ਦੇ ਬਣੇ ਵਟਸਐਪ ਵਾਲੇ ਗਰੁੱਪ ’ਚ ਇਸ ਨੇ ਸਕੂਲ ਅਧਿਆਪਕ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇਸਨੂੰ ਬਲਾਕ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬਦਲਾ ਲੈਣ ਲਈ ਉਕਤ ਵਿਅਕਤੀ ਨੇ ਇਹ ਸਭ ਕੀਤਾ ਹੈ। 

Add a Comment

Your email address will not be published. Required fields are marked *