ਦੁਬਈ ‘ਚ ਵਿਸ਼ਾਲ ਹਿੰਦੂ ਮੰਦਰ ਦਾ ਉਦਘਾਟਨ, ਭਾਰਤੀਆਂ ਦਾ ਸੁਪਨਾ ਹੋਇਆ ਪੂਰਾ

ਦੁਬਈ – ਦੁਬਈ ਦੇ ਵਿਸ਼ਾਲ ਹਿੰਦੂ ਮੰਦਰ ਨੂੰ 5 ਅਕਤੂਬਰ ਨੂੰ ਦੁਸਹਿਰੇ ਮੌਕੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਮੰਦਰ ਵਿੱਚ 16 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇੱਥੇ ਇੱਕ ਮੈਡੀਟੇਸ਼ਨ ਹਾਲ ਅਤੇ ਕਮਿਊਨਿਟੀ ਸੈਂਟਰ ਵੀ ਹੈ। ਮੰਦਰ ਜੇਬਲ ਅਲੀ ਇਲਾਕੇ ਵਿਚ ਅਮੀਰਾਤ ਦੇ ਕੋਰੀਡੋਰ ਆਫ ਟਾਲਰੈਂਸ ਵਿੱਚ ਹੈ। ਹਿੰਦੂ ਮੰਦਰ ਦੁਬਈ ਦੇ ਟਰੱਸਟੀ ਰਾਜੂ ਸ਼ਰਾਫ ਨੇ ਦੱਸਿਆ ਕਿ ਹਿੰਦੂ ਮੰਦਰ ਖੁੱਲ੍ਹਦੇ ਹੀ ਇੱਥੇ ਦੁਨੀਆ ਦਾ ਪਹਿਲਾ ਵਰਸ਼ਿਪ ਵਿਲੇਜ ਵੀ ਪੂਰਾ ਹੋ ਗਿਆ, ਕਿਉਂਕਿ ਇਸ ਜਗ੍ਹਾ ‘ਤੇ 7 ਚਰਚ ਅਤੇ ਇਕ ਗੁਰਦੁਆਰਾ ਪਹਿਲਾਂ ਤੋਂ ਹੀ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਹਿੰਦੂ ਮੰਦਰ ਦੁਬਈ ਦੇ ਟਰੱਸਟੀਆਂ ਨੂੰ ਤਿੰਨ ਸਾਲ ਲੱਗੇ ਹਨ। 

PunjabKesari

ਦੁਬਈ ਦਾ ਹਿੰਦੂ ਮੰਦਰ 70 ਹਜ਼ਾਰ ਵਰਗ ਫੁੱਟ ਵਿਚ ਫੈਲਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਸਹਿਣਸ਼ੀਲਤਾ ਮੰਤਰੀ, ਹਿਜ਼ ਹਾਈਨੈਸ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਨੇ ਦੀਪ ਜਗਾ ਕੇ ਮੰਦਰ ਦਾ ਉਦਘਾਟਨ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਪ੍ਰਾਰਥਨਾ ਹਾਲ ਵਿੱਚ ਰੀਬਨ ਕੱਟ ਕੇ ਕੀਤੀ ਗਈ। ਇਸ ਮੌਕੇ ਸ਼ੇਖ ਨਾਹਯਾਨ ਦੇ ਨਾਲ ਯੂਏਈ ਵਿੱਚ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਵੀ ਸ਼ਿਰਕਤ ਕੀਤੀ। ਹਿੰਦੂ ਮੰਦਰ ਦੁਬਈ ਦੇ ਟਰੱਸਟੀ ਰਾਜੂ ਸ਼ਰਾਫ ਦੇ ਨਾਲ ਲਗਭਗ 200 ਲੋਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਰਾਜੂ ਸ਼ਰਾਫ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਦੁਬਈ ਸਰਕਾਰ ਦੇ ਸਹਿਯੋਗ ਕਾਰਨ ਉਸਾਰੀ ਦਾ ਕੰਮ ਨਹੀਂ ਰੁਕਿਆ। ਇਹ ਮੰਦਰ ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਦੇ ਗ੍ਰਹਿਣਸ਼ੀਲ ਅਤੇ ਦਿਆਲੂ ਹੋਣ ਦਾ ਪ੍ਰਤੀਕ ਹੈ।

ਰੋਜ਼ਾਨਾ 1200 ਸ਼ਰਧਾਲੂ ਦਰਸ਼ਨ ਕਰ ਸਕਣਗੇ

ਮੰਦਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇੱਥੇ ਸਵੇਰੇ 6:30 ਵਜੇ ਤੋਂ ਰਾਤ 8 ਵਜੇ ਤੱਕ ਪ੍ਰਵੇਸ਼ ਖੁੱਲ੍ਹਾ ਰਹੇਗਾ। ਪ੍ਰਵੇਸ਼ ਸਿਰਫ਼ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ 5 ਅਕਤੂਬਰ ਲਈ ਮੰਦਰ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਬੁਕਿੰਗ ਕਰਵਾਈ ਹੈ। ਲਗਭਗ 1000 ਤੋਂ 1200 ਸ਼ਰਧਾਲੂ ਰੋਜ਼ਾਨਾ ਹਿੰਦੂ ਮੰਦਰ ਦੇ ਦਰਸ਼ਨ ਕਰ ਸਕਦੇ ਹਨ।

Add a Comment

Your email address will not be published. Required fields are marked *