ਕੇਜਰੀਵਾਲ ਦੀ ਰਾਹ ‘ਤੇ ਰਿਸ਼ੀ ਸੁਨਕ! ਬ੍ਰਿਟੇਨ ‘ਚ ਸਰਕਾਰ ਬਣਾਉਣ ਲਈ ਬਿਜਲੀ ਬਿੱਲ ‘ਤੇ ਕੀਤਾ ਇਹ ਵਾਅਦਾ

ਲੰਡਨ – ਬ੍ਰਿਟੇਨ ‘ਚ ਪੀ.ਐੱਮ. ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਵਾਂਗ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਘਰੇਲੂ ਬਿਜਲੀ ਦੇ ਬਿੱਲਾਂ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਹੈ। ਦਿ ਟਾਈਮਜ਼ ਵਿਚ ਇਕ ਲੇਖ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਦੇ ਬਾਅਦ ਉਹ ਬਿਜਲੀ ਬਿੱਲਾਂ ਅਤੇ ਵੈਟ ਵਿਚ ਕਟੌਤੀ ਕਰਨਗੇ, ਜਿਸ ਨਾਲ ਹਰ ਘਰ ਨੂੰ ਬਿਜਲੀ ਬਿੱਲਾਂ ‘ਤੇ ਲਗਭਗ 200 ਪੌਂਡ ਦੀ ਬਚਤ ਹੋਵੇਗੀ। ਬ੍ਰਿਟੇਨ ਵਿਚ ਇਸ ਸਾਲ ਬਿਜਲੀ ਦੇ ਬਿੱਲ 3 ਗੁਣਾ ਵੱਧ ਗਏ ਹਨ ਅਤੇ ਚੈਰਿਟੀ ਸੰਸਥਾਵਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਝਟਕੇ ਤੋਂ ਉਭਰਨ ਲਈ ਕਈ ਬਿਲੀਅਨ ਪੌਂਡ ਦਾ ਸਮਰਥਨ ਪੈਕੇਜ ਨਹੀਂ ਦਿੱਤਾ ਤਾਂ ਲੱਖਾਂ ਲੋਕ ਗ਼ਰੀਬੀ ਵਿਚ ਚਲੇ ਜਾਣਗੇ।

ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਯੋਜਨਾ ਨਾਲ ਆਰਥਿਕ ਤੌਰ ‘ਤੇ ਪਛੜੇ ਲੋਕਾਂ ਅਤੇ ਪੈਨਸ਼ਨ ਧਾਰਕਾਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਸਰਕਾਰੀ ਖ਼ਰਚਿਆਂ ਵਿਚ ਬਚਤ ਦੇ ਉਪਾਵਾਂ ਨਾਲ ਸਬੰਧਤ ਪ੍ਰੋਗਰਾਮ ਚਲਾ ਕੇ ਇਸ ਯੋਜਨਾ ਲਈ ਪੈਸਿਆਂ ਦਾ ਭੁਗਤਾਨ ਕੀਤਾ ਜਾਵੇਗਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਨੂੰ ਸਰਕਾਰੀ ਖ਼ਰਚਿਆਂ ਵਿਚ ਕੁਝ ਗੈਰ-ਜ਼ਰੂਰੀ ਚੀਜ਼ਾਂ ਨੂੰ ਰੋਕਣਾ ਹੋਵੇਗਾ। Uswitch ਵੈੱਬਸਾਈਟ ਦੇ ਅਨੁਸਾਰ, ਲਗਭਗ ਇੱਕ ਚੌਥਾਈ ਪਰਿਵਾਰਾਂ ‘ਤੇ ਬਿੱਲ ਦਾ 206 ਪੌਂਡ ਬਕਾਇਆ ਹੈ। ਇਹ ਰਕਮ ਸਿਰਫ਼ ਚਾਰ ਮਹੀਨਿਆਂ ਵਿੱਚ 10 ਫ਼ੀਸਦੀ ਵਧ ਗਈ ਹੈ।

Add a Comment

Your email address will not be published. Required fields are marked *