ਐੱਚ1ਬੀ ਵੀਜ਼ਾ ’ਤੇ ਅਮਰੀਕਾ ਵਿੱਚ ਮੋਹਰ ਲਾਉਣ ਦੀ ਸਿਫਾਰਸ਼ ਮਨਜ਼ੂਰ

ਵਾਸ਼ਿੰਗਟਨ, 30 ਸਤੰਬਰ– ਏਸ਼ਿਆਈ ਅਮਰੀਕੀ ਤੇ ਪ੍ਰਸ਼ਾਂਤ ਸਾਗਰ ਵਿਚਲੇ ਟਾਪੂਆਂ ਦੇ ਵਾਸੀਆਂ ਬਾਰੇ ਰਾਸ਼ਟਰਪਤੀ ਦੇ ਇਕ ਕਮਿਸ਼ਨ ਨੇ ਅਮਰੀਕਾ ’ਚ ਐੱਚ1ਬੀ ਵੀਜ਼ਾ ’ਤੇ ਮੋਹਰ ਲਾਉਣ ਦੀ ਸਿਫਾਰਸ਼ ਆਮ ਸਹਿਮਤੀ ਨਾਲ ਪਾਸ ਕਰ ਦਿੱਤੀ ਹੈ। ਜੇਕਰ ਰਾਸ਼ਟਰਪਤੀ ਜੋਅ ਬਾਇਡਨ ਇਸ ਨੂੰ ਪ੍ਰਵਾਨ ਕਰਦੇ ਹਨ ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ ਤੇ ਖਾਸ ਤੌਰ ’ਤੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ। 

ਐਚ1ਬੀ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਰਾਹੀਂ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਮੁਹਾਰਤ ਵਾਲੇ ਪੇਸ਼ਿਆਂ ’ਚ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਇਜਾਜ਼ਤ ਮਿਲਦੀ ਹੈ। ਤਕਨੀਕੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਮੁਲਕਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਦੀ ਭਰਤੀ ਕਰਨ ਲਈ ਇਸ ’ਤੇ ਨਿਰਭਰ ਰਹਿੰਦੀਆਂ ਹਨ। ਮੌਜੂਦਾ ਪ੍ਰਕਿਰਿਆ ਤਹਿਤ ਕਿਸੇ ਵਿਅਕਤੀ ਨੂੰ ਅਮਰੀਕੀ ਕੰਪਨੀ ’ਚ ਨੌਕਰੀ ਕਰਨ ਲਈ ਆਪਣੇ ਦੇਸ਼ ’ਚ ਅਮਰੀਕੀ ਕੌਂਸਲੇਟ ਜਾਂ ਸਫਾਰਤਖਾਨੇ ’ਚ ਵੀਜ਼ਾ ’ਤੇ ਮੋਹਰ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਏਸ਼ਿਆਈ ਅਮਰੀਕੀ, ਹਵਾਈ ਮੂਲ ਦੇ ਲੋਕਾਂ ਅਤੇ ਪ੍ਰਸ਼ਾਂਤ ਸ਼ਾਗਰ ਵਿਚਲੇ ਟਾਪੂਆਂ ਦੇ ਵਾਸੀਆਂ ਬਾਰੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਵਾਈਟ ਹਾਊਸ ’ਚ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਫ਼ੈਸਲਾ ਲਿਆ ਹੈ। ਕਮਿਸ਼ਨ ਦੇ ਮੈਂਬਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਜੈਨ ਭੁਟੋਰੀਆ ਨੇ ਐਚ1ਬੀ ਵੀਜ਼ਾ ’ਤੇ ਮੋਹਰ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਮੀਟਿੰਗ ਦੌਰਾਨ ਕਿਹਾ, ‘ਸਾਡੀ ਇਮੀਗਰੇਸ਼ਨ ਪ੍ਰਕਿਰਿਆ ਅਨੁਸਾਰ ਐੱਚ1ਬੀ ਵੀਜ਼ਾਧਾਰਕਾਂ ਨੂੰ ਇੱਥੇ ਅਮਰੀਕਾ ’ਚ ਰਹਿਣ ਅਤੇ ਸਾਡੇ ਅਰਥਚਾਰੇ ਅਤੇ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਕਈ ਐੱਚ1ਵੀ ਵੀਜ਼ਾ ਧਾਰਕ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਭਾਰਤੀ ਮੂਲ ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਨੇ ਕਿਹਾ ਕਿ ਇਹ ਪਰਿਵਾਰ ਤੋਂ ਵੱਖ ਹੋਣ ਅਤੇ ਐੱਚ1ਵੀ ਵੀਜ਼ਾ ਧਾਰਕਾਂ ਦੇ ਮਾਣ-ਸਨਮਾਨ ਦਾ ਮਸਲਾ ਹੈ। 

Add a Comment

Your email address will not be published. Required fields are marked *