ਇਕ ਹੋਰ ਫਲਾਈਟ ਹੋਈ ‘ਟਰਬੂਲੈਂਸ’ ਦਾ ਸ਼ਿਕਾਰ
May 27, 2024
![](http://mehakewattan.com/wp-content/uploads/2024/05/2024_5image_19_52_28742477115-ll.jpg)
ਸਿੰਗਾਪੁਰ ਹਵਾਈ ਹਾਦਸੇ ਤੋਂ ਬਾਅਦ ਹੁਣ ਦੋਹਾ ਤੋਂ ਡਬਲਿਨ ਜਾਣ ਵਾਲੀ ਇਕ ਫਲਾਈਟ ‘ਚ ਵੀ ‘ਟਰਬੂਲੈਂਸ’ ਹੋਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਟਰਬੂਲੈਂਸ ਕਾਰਨ 12 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ‘ਚ 6 ਯਾਤਰੀ ਤੇ 6 ਕ੍ਰੂ ਮੈਂਬਰ ਸ਼ਾਮਲ ਹਨ।
ਇਹ ਹਾਦਸਾ ਕਤਰ ਏਅਰਵੇਅਜ਼ ਦੀ ਫਲਾਈਟ ਕਿਊ.ਆਰ.017 ਨਾਲ ਉਸ ਸਮੇਂ ਵਾਪਰਿਆ, ਜਦੋਂ ਇਹ ਤੁਰਕੀ ਦੇ ਉੱਪਰੋਂ ਗੁਜ਼ਰ ਰਿਹਾ ਸੀ। ਅਚਾਨਕ ਮੌਸਮ ਦੀ ਗੜਬੜੀ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਬੋਇੰਗ ਦੀ ਫਲਾਈਟ ਨਾਲ ਅਜਿਹਾ ਹਾਦਸਾ ਵਾਪਰਿਆ ਸੀ, ਜੋ ਕਿ ਸਿੰਗਾਪੁਰ ਜਾ ਰਹੀ ਸੀ। ਉਸ ਹਾਦਸੇ ‘ਚ ਵੀ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ‘ਚੋਂ 20 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ 1 ਵਿਅਕਤੀ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ।