ਬਦਲਦਾ ਜਾ ਰਿਹਾ ਹੈ ਸ਼ਖ਼ਸ ਦੀ ਚਮੜੀ ਦਾ ਰੰਗ, ਡਾਕਟਰਾਂ ਲਈ ਬਣੀ ਚੁਣੌਤੀ

 ਹਰੇਕ ਇਨਸਾਨ ਦੀ ਚਮੜੀ ਦਾ ਆਪਣਾ ਰੰਗ ਹੁੰਦਾ ਹੈ। ਭਾਵੇਂ ਧੁੱਪ ਅਤੇ ਛਾਂ ਵਿਚ ਰਹਿਣ ਕਾਰਨ ਉਸ ਦੇ ਰੰਗ ਵਿਚ ਥੋੜ੍ਹਾ ਜਿਹਾ ਫ਼ਰਕ ਪੈ ਸਕਦਾ ਹੈ, ਪਰ ਇਹ ਸਥਾਈ ਤਬਦੀਲੀ ਨਹੀਂ ਹੈ। ਵਿਅਕਤੀ ਦਾ ਅਸਲੀ ਰੰਗ ਪਰਤ ਵੀ ਆਉਂਦਾ ਹੈ। ਹਾਂ, ਜੇਕਰ ਕਿਸੇ ਦਾ ਰੰਗ ਇੱਕ ਵਾਰ ਫਿੱਕਾ ਪੈ ਜਾਣ ‘ਤੇ ਸਾਂਵਲਾ ਹੁੰਦਾ ਜਾਵੇ, ਤਾਂ ਇਹ ਯਕੀਨੀ ਤੌਰ ‘ਤੇ ਸਮੱਸਿਆ ਹੈ।ਲੁਈਸਿਆਨਾ ਵਿੱਚ ਰਹਿਣ ਵਾਲਾ ਅਜਿਹਾ ਹੀ ਇੱਕ ਮਰੀਜ਼ ਮੈਡੀਕਲ ਸਾਇੰਸ ਲਈ ਵੀ ਚੁਣੌਤੀ ਬਣ ਗਿਆ ਹੈ। ਇਸ ਮਰੀਜ਼ ਦੇ ਸਰੀਰ ਦਾ ਰੰਗ ਹੌਲੀ-ਹੌਲੀ ਚਿੱਟੇ ਤੋਂ ਸਾਂਵਲਾ ਹੋ ਰਿਹਾ ਹੈ ਅਤੇ ਡਾਕਟਰਾਂ ਨੂੰ ਇਸ ਦਾ ਕੋਈ ਕਾਰਨ ਸਮਝ ਵਿਚ ਨਹੀਂ ਆ ਰਿਹਾ। 

ਵਿਅਕਤੀ ਚਿੱਟੇ ਤੋਂ ਹੁੰਦਾ ਜਾ ਰਿਹੈ ਸਾਂਵਲਾ 

34 ਸਾਲ ਦੇ ਟਾਈਲਰ ਮੋਨਕ ਨਾਂ ਦੇ ਵਿਅਕਤੀ ਦਾ ਰੰਗ ਪਹਿਲਾਂ ਨਾਲੋਂ ਬਹੁਤ ਬਦਲ ਚੁੱਕਾ ਹੈ ਅਤੇ ਉਸ ਦਾ ਦਾਅਵਾ ਹੈ ਕਿ ਅਜਿਹਾ ਉਸ ਦੀਆਂ ਐਂਟੀ ਡਿਪ੍ਰੈਸ਼ਨ ਦਵਾਈਆਂ ਕਾਰਨ ਹੋਇਆ ਹੈ।ਪੇਸ਼ੇ ਤੋਂ ਪੈਸਟ ਕੰਟਰੋਲ ਫੀਲਡ ਇੰਸਪੈਕਟਰ ਟਾਈਲਰ ਮੋਨਕ ਨੂੰ ਡਿਪਰੈਸ਼ਨ ਅਤੇ ਤਣਾਅ ਦੀ ਸ਼ਿਕਾਇਤ ਸੀ। ਉਸ ਨੇ ਜਨਵਰੀ 2021 ਨੂੰ ਇੱਕ ਮਨੋਵਿਗਿਆਨੀ ਦੀ ਸਲਾਹ ਲਈ ਅਤੇ ਉਸ ਨੂੰ ਪ੍ਰੋਜ਼ੈਕ ਨਾਮ ਦੀ ਇੱਕ ਬਹੁਤ ਹੀ ਆਮ ਐਂਟੀ ਡਿਪ੍ਰੈਸ਼ਨ ਦਵਾਈ ਦਿੱਤੀ ਗਈ। ਇਸ ਦਵਾਈ ਨਾਲ ਉਸ ਦੇ ਤਣਾਅ ਅਤੇ ਮੂਡ ਵਿਚ ਕੋਈ ਬਦਲਾਅ ਨਹੀਂ ਆਇਆ ਪਰ ਕੁਝ ਮਹੀਨਿਆਂ ਬਾਅਦ ਉਸ ਵਿਚ ਇਕ ਵੱਖਰੀ ਕਿਸਮ ਦਾ ਫਰਕ ਨਜ਼ਰ ਆਉਣ ਲੱਗਾ। ਦੋ ਬੱਚਿਆਂ ਦੇ ਪਿਤਾ ਟਾਈਲਰ ਦੀ ਚਮੜੀ ਦਾ ਰੰਗ ਸਾਂਵਲਾ ਹੋਣਾ ਸ਼ੁਰੂ ਹੋ ਗਿਆ। ਇਸ ਗੱਲ ਨੂੰ ਇੱਕ ਸਾਲ ਬੀਤ ਚੁੱਕਾ ਹੈ ਅਤੇ ਉਸਦੀ ਚਮੜੀ ਦੇ ਰੰਗ ਵਿੱਚ ਬਦਲਾਅ ਸਾਫ਼ ਦੇਖਿਆ ਜਾ ਸਕਦਾ ਹੈ।

ਡਾਕਟਰ ਵੀ ਹੋਏ ਹੈਰਾਨ

ਉਸ ਦੀ ਕਹਾਣੀ ਇਕ ਟਿਕਟਾਕ ਵੀਡੀਓ ਰਾਹੀਂ ਸਾਹਮਣੇ ਆਈ ਹੈ, ਜਿਸ ਵਿਚ ਟਾਈਲਰ ਖੁਦ ਕਹਿੰਦਾ ਹੈ ਕਿ ਉਸ ਦੇ ਡਾਕਟਰ ਵੀ ਇਸ ਰਹੱਸ ਨੂੰ ਸੁਲਝਾਉਣ ਵਿਚ ਅਸਮਰੱਥ ਹਨ। ਪਹਿਲਾਂ ਤਾਂ ਇਸ ਨੂੰ ਟੈਨਿੰਗ ਮੰਨਿਆ ਜਾਂਦਾ ਸੀ, ਪਰ ਸੂਰਜ ਤੋਂ ਬਚਣ ਤੋਂ ਬਾਅਦ ਵੀ ਰੰਗ ਸਾਂਵਲਾ ਹੁੰਦਾ ਗਿਆ। ਉਨ੍ਹਾਂ ਦੀ ਇਸ ਪੋਸਟ ‘ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਕੁਝ ਲੋਕਾਂ ਨੇ ਮਜ਼ਾਕ ‘ਚ ਉਨ੍ਹਾਂ ਨੂੰ ਮਾਈਕਲ ਜੈਕਸਨ ਦਾ ਰਿਵਰਸ ਮੋਡ ਕਿਹਾ ਤਾਂ ਕੁਝ ਲੋਕਾਂ ਨੇ ਇਸ ਦਾ ਕਾਰਨ ਸਮਝਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਟਾਈਲਰ ਨੂੰ ਮਾਹਿਰਾਂ ਦੀ ਟੀਮ ਨੂੰ ਦਿਖਾਉਣ ਲਈ ਕਿਹਾ ਗਿਆ ਹੈ।

Add a Comment

Your email address will not be published. Required fields are marked *