ਸ਼ਿਕਾਇਤਾਂ ਮਿਲਣ ਮਗਰੋਂ ਪਾਕਿ ਨੇ ਏਅਰ ਹੋਸਟੈੱਸ ਲਈ ਜਾਰੀ ਕੀਤਾ ਨਵਾਂ ਫਰਮਾਨ

ਇਸਲਾਮਾਬਾਦ- ਈਰਾਨ ਵਿਚ ਹਿਜਾਬ ਦੀ ਲੋੜ ਦੇ ਖ਼ਿਲਾਫ਼ ਚਲ ਰਹੇ ਅੰਦੋਲਨ ਵਿਚ ਔਰਤਾਂ ਵਲੋਂ ਵਿਰੋਧ ਦੇ ਰੂਪ ਵਿਚ ਸ਼ਰੇਆਮ ਆਪਣੇ ਵਾਲ ਕੱਟਣ ਦੀ ਮੁਹਿੰਮ ਦਰਮਿਆਨ ਪਾਕਿਸਤਾਨ ’ਚ ਏਅਰ ਹੋਸਟੈੱਸ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਪਾਕਿਸਤਾਨ ਏਅਰਲਾਈਨਜ਼ ਨੇ ਏਅਰ ਹੋਸਟੈੱਸ ਨੂੰ ਠੀਕ-ਠਾਕ ਕੱਪੜੇ ਪਹਿਨਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਰਦਰਸ਼ੀ ਕੱਪੜੇ ਪਹਿਨਣ ਸਮੇਂ ਅੰਡਰ ਗਾਰਮੈਂਟਸ ਲਾਜ਼ਮੀ ਤੌਰ ’ਤੇ ਪਹਿਨਣ ਤਾਂ ਜੋ ਉਨ੍ਹਾਂ ਦੇ ਡਰੈੱਸ ਇਤਰਾਜ਼ਯੋਗ ਨਾ ਲੱਗਣ। ਉਨ੍ਹਾਂ ਨੂੰ ਹਮੇਸ਼ਾ ਉਚਿਤ ਡਰੈੱਸ ਪਹਿਨਣੇ ਚਾਹੀਦੇ ਹਨ।

ਪਾਕਿਸਤਾਨ ਦੀ ਨੈਸ਼ਨਲ ਏਅਰਲਾਈਨਜ਼ ਦੇ ਡਾਇਰੈਕਟਰ ਜਨਰਲ ਆਮਿਰ ਬਸ਼ੀਰ ਨੇ ਏਅਰਲਾਈਨ ਦੀ ਏਅਰ ਹੋਸਟੈੱਸ ਦੀ ਡ੍ਰੈਸਿੰਗ ’ਤੇ ਇਤਰਾਜ਼ ਪ੍ਰਗਟਾਇਆ। ਇਸ ਤੋਂ ਬਾਅਦ ਏਅਰ ਹੋਸਟੈੱਸ ਦੇ ਡਰੈੱਸ ਕੋਡ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਬਸ਼ੀਰ ਨੇ ਕਿਹਾ ਹੈ ਕਿ ਪਾਕਿ ਏਅਰ ਹੋਸਟੈੱਸ ਦੇ ਏਅਰਲਾਈਨਸ ਦੇ ਦਫ਼ਤਰ ਆਉਂਦੇ ਸਮੇਂ, ਹੋਟਲਾਂ ਵਿਚ ਰੁਕਣ ਮੌਕੇ ਅਤੇ ਦੂਸਰੇ ਸ਼ਹਿਰਾਂ ਦੀ ਯਾਤਰਾ ਦੌਰਾਨ ਅਣਉਚਿਤ ਕੱਪੜੇ ਪਹਿਨਣ ਬਾਰੇ ਸ਼ਿਕਾਇਤਾਂ ਮਿਲੀਆਂ ਹਨ।

Add a Comment

Your email address will not be published. Required fields are marked *