ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ, ਪੇਸ਼ਾਵਰ ’ਚ ਰਮਜ਼ਾਨ ਮੌਕੇ ਲੋੜਵੰਦਾਂ ਲਈ ਇਫ਼ਤਾਰੀ ਦਾ ਕਰ ਰਿਹੈ ਪ੍ਰਬੰਧ

ਗੁਰਦਾਸਪੁਰ/ਪਾਕਿਸਤਾਨ : ਸਿੱਖ ਧਰਮ ’ਚ ਗ਼ਰੀਬਾਂ ਨੂੰ ਭੋਜਨ ਛਕਾਉਣਾ ਆਪਣਾ ਫ਼ਰਜ਼ ਸਮਝਿਆ ਜਾਂਦਾ ਹੈ ਅਤੇ ਪੇਸ਼ਾਵਰ ’ਚ ਵਸਦਾ ਸਿੱਖ ਭਾਈਚਾਰਾ ਅਕਸਰ ਸਮੇਂ-ਸਮੇਂ ’ਤੇ ਲੰਗਰ ਦਾ ਪ੍ਰਬੰਧ ਕਰਦਾ ਰਹਿੰਦਾ ਹੈ ਪਰ ਇਸ ਵਾਰ ਸਿੱਖ ਭਾਈਚਾਰੇ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਇਫ਼ਤਾਰੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ।

ਸਰਹੱਦ ਪਾਰ ਸੂਤਰ ਅਨੁਸਾਰ ਚਾਰਦੀਵਾਰੀ ਵਾਲੇ ਪੇਸ਼ਾਵਰ ਸ਼ਹਿਰ ਦੇ ਮੁਹੱਲਾ ਜੋਗਨ ਸ਼ਾਹ ਇਲਾਕੇ ’ਚ ਰਹਿੰਦੇ ਵੱਖ-ਵੱਖ ਸਿੱਖ ਪਰਿਵਾਰ ਇਸ ਦੇ ਪ੍ਰਬੰਧ ਲਈ ਵੱਡੀ ਗਿਣਤੀ ’ਚ ਅੱਗੇ ਆਏ ਹਨ ਅਤੇ ਇਹ ਸਿਲਸਿਲਾ ਪੂਰਾ ਮਹੀਨਾ ਜਾਰੀ ਰਹੇਗਾ। ਪੇਸ਼ਾਵਰ ਦੇ ਸਿੱਖ ਵਪਾਰੀ ਰਮਜ਼ਾਨ ਦੌਰਾਨ ਆਪਣੀਆਂ ਦੁਕਾਨਾਂ ’ਤੇ ਵਿਸ਼ੇਸ਼ ਛੋਟਾਂ ਦਾ ਐਲਾਨ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਪੈਸੇ ਵੀ ਦਾਨ ਕਰਦੇ ਹਨ। ਰੋਜ਼ਾ ਰੱਖਣ ਵਾਲੇ ਸਥਾਨਕ ਲੋਕਾਂ ਲਈ ਲੇਡੀ ਰੀਡਿੰਗ ਹਸਪਤਾਲ ਅਤੇ ਬੋਲਟਨ ਬਲਾਕ ਵਰਗੀਆਂ ਥਾਵਾਂ ’ਤੇ ਆਮ ਲੋਕਾਂ ਨੂੰ ਭੋਜਨ ਪਰੋਸਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

ਨੈਸ਼ਨਲ ਪੀਸ ਕੌਂਸਲ ਫਾਰ ਇੰਟਰਫੇਥ ਹਾਰਮੋਨੀ ਦੇ ਖੈਬਰ ਪਖਤੂਨਖਵਾ ਚੈਪਟਰ ਦੇ ਚੇਅਰਮੈਨ ਜਤਿੰਦਰ ਸਿੰਘ ਅਨੁਸਾਰ ਅਸੀਂ ਰਮਜ਼ਾਨ ਦੇ ਚਾਰ ਦਿਨਾਂ ਦੌਰਾਨ 100 ਮੁਸਲਿਮ ਪਰਿਵਾਰਾਂ ਨੂੰ ਰਾਸ਼ਨ ਵੀ ਦਿੰਦੇ ਹਾਂ ਅਤੇ ਸਿੱਖ ਨੌਜਵਾਨ ਲੰਗਰ ਪ੍ਰਥਾ ’ਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ।

Add a Comment

Your email address will not be published. Required fields are marked *