ਪੰਜ ਸਾਲ ਬਾਅਦ ਪਾਕਿਸਤਾਨ ਪਹੁੰਚੇ ਇਸ਼ਹਾਕ ਡਾਰ, ਮੁੜ ਵਿੱਤ ਮੰਤਰੀ ਬਣਨ ਨੂੰ ਤਿਆਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਇਸ਼ਹਾਕ ਡਾਰ ਪੰਜ ਸਾਲ ਦੀ ਜਲਾਵਤਨੀ ਤੋਂ ਬਾਅਦ ਆਪਣੇ ਦੇਸ਼ ਪਰਤ ਆਏ ਹਨ। ਉਹ ਇਕ ਵਾਰ ਫਿਰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ। ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ। ਡਾਰ ਨੇ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਬਚਾਉਣ ਦਾ ਸਕੰਲਪ ਲਿਆ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੀਨੀਅਰ ਨੇਤਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਲੰਡਨ ਤੋਂ ਪਾਕਿਸਤਾਨ ਪਰਤੇ।

ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਹੋਣ ਤੋਂ ਬਾਅਦ 2017 ਤੋਂ ਸਵੈ-ਜਲਾਵਤ ਵਿੱਚ ਰਹੇ ਡਾਰ ਨੇ ਨੂਰ ਖਾਨ ਏਅਰਬੇਸ ‘ਤੇ ਉਤਰਨ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਉਹ ਇਸ ਦੇਸ਼ ਨੂੰ “ਆਰਥਿਕ ਭੰਬਲਭੂਸੇ ਵਿੱਚੋਂ ਬਾਹਰ ਕੱਢਣਗੇ।” ਉਨ੍ਹਾਂ ਕਿਹਾ, ‘ਅਸੀਂ 1999 ਅਤੇ 2013-14 ਵਾਂਗ ਇਕ ਫਿਰ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਬਾਹਰ ਲਿਆਵਾਂਗੇ। ਸਾਨੂੰ ਬਹੁਤ ਆਸ ਹੈ ਕਿ ਅਸੀਂ ਇੱਕ ਸਕਾਰਾਤਮਕ ਆਰਥਿਕ ਦਿਸ਼ਾ ਵੱਲ ਵਧਾਂਗੇ।’

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਡਾਰ ਦੇ ਮੰਗਲਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਸ਼ਰੀਫ ਨੇ ਲੰਡਨ ‘ਚ ਆਪਣੇ ਠਹਿਰਾਅ ਦੌਰਾਨ ਡਾਰ ਨੂੰ ਆਰਥਿਕ ਸੰਕਟ ਵਿਚ ਘਿਰੇ ਪਾਕਿਸਤਾਨ ਦਾ ਵਿੱਤ ਮੰਤਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਇਹ ਬੈਠਕ ਸ਼ਰੀਫ ਦੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੌਜੂਦਗੀ ‘ਚ ਹੋਈ ਸੀ। ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਪਿਛਲੇ ਪੰਜ ਸਾਲਾਂ ਤੋਂ ਬ੍ਰਿਟੇਨ ਵਿਚ ਸਵੈ-ਜਲਾਵਤ ਵਿਚ ਰਹਿ ਰਹੇ ਹਨ।

Add a Comment

Your email address will not be published. Required fields are marked *