PoK ’ਚ ਪ੍ਰਦਰਸ਼ਨਕਾਰੀਆਂ ਨੇ ਭਾਰਤ ਨਾਲ ਉਨਾਂ ਨੂੰ ਜੋੜਨ ਦੀ ਕੀਤੀ ਮੰਗ

ਪਾਕਿਸਤਾਨ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਧੀਨ ਰਾਜ ਗਿਲਗਿਤ ਬਾਲਟੀਸਤਾਨ ’ਚ ਬਣੀ ਅਸ਼ਾਂਤੀ ਪਾਕਿਸਤਾਨ ਦੇ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ, ਕਿਉਂਕਿ ਉੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕਰਕੇ ਉਨਾਂ ਨੂੰ ਭਾਰਤ ਦੇ ਨਾਲ ਜੋੜਨ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਰਾਜ ਪੰਜਾਬ ਨੂੰ ਛੱਡ ਕੇ ਹੋਰ ਸਾਰੇ ਰਾਜਾਂ ’ਚ ਲੋਕ ਪ੍ਰਦਰਸ਼ਨ ਕਰਕੇ ਭਾਰਤ ਦੇ ਨਾਲ ਜੁੜਨ ਦੀ ਮੰਗ ਕਰ ਰਹੇ ਹਨ। ਜਦਕਿ ਗਿਲਗਿਤ ਬਾਲਟੀਸਤਾਨ ’ਚ ਤਾਂ ਇਹ ਬਹੁਤ ਜ਼ਿਆਦਾ ਜ਼ੋਰ ਫੜ ਰਹੀ ਹੈ।  

ਪਾਕਿਸਤਾਨ ਦੇ ਰਾਜਨੀਤਿਕ ਮਾਹਿਰ ਵੀ ਹੁਣ ਇਸ ਵੱਧ ਰਹੀ ਮੰਗ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕਰਨ ਲੱਗੇ ਹਨ।ਸੂਤਰ ਦੱਸਦੇ ਹਨ ਕਿ ਪਾਕਿਸਤਾਨ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਭਾਰਤੀ ਕਸ਼ਮੀਰ ਨੂੰ ਭਾਰਤ ਆਪਣਾ ਅਭਿੰਨ ਅੰਗ ਘੋਸ਼ਿਤ ਕਰ ਚੁੱਕਾ ਹੈ। ਜਦਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਜੋ ਪਹਿਲਾਂ ਆਜ਼ਾਦੀ ਦੀ ਮੰਗ ਕਰ ਰਹੇ ਸੀ, ਹੁਣ ਭਾਰਤ ਦੇ ਨਾਲ ਜੁੜਨ ਦੀ ਮੰਗ ਕਰ ਰਹੇ ਹਨ।

ਗਿਲਗਿਤ ਬਾਲਟੀਸਤਾਨ ਦੇ ਲੋਕਾਂ ਨੇ ਅੱਜ ਪ੍ਰਦਰਸ਼ਨ ਕਰਕੇ ਉਨਾਂ ਦੇ ਇਲਾਕੇ ਵਿਚ ਪਾਕਿਸਤਾਨ ਸੈਨਾ ਦਾ ਅੱਤਿਆਚਾਰ, ਬੁਨਿਆਦੀ ਚੀਜ਼ਾਂ ਦੀ ਜ਼ਰੂਰਤ ਤੋਂ ਜ਼ਿਆਦਾ ਕਮੀ, ਜ਼ਰੂਰਤ ਤੋਂ ਜ਼ਿਆਦਾ ਮਹਿੰਗਾਈ ਆਦਿ ਦੇ ਚੱਲਦੇ ਉਨਾਂ ਨੂੰ ਭਾਰਤ ਦੇ ਨਾਲ ਜੋੜਨ ਦੀ ਮੰਗ ਦਿੱਤੀ। ਇਸ ਤਰਾਂ ਦੇ ਬੈਨਰ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨੀ ਸੈਨਾ ਖ਼ਿਲਾਫ਼ ਅੱਜ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।

Add a Comment

Your email address will not be published. Required fields are marked *