50 ਲੱਖ ਫਿਰੌਤੀ ਦਾ ਮਾਮਲਾ : 2 ਨੌਜਵਾਨਾਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਸ਼ਾਮਲ ਪਾਈ ਗਈ ਕਰਾਚੀ ਪੁਲਸ

ਗੁਰਦਾਸਪੁਰ/ਕਰਾਚੀ : ਐਂਟੀ ਕ੍ਰਾਇਮ ਸੈੱਲ ਪੁਲਸ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਸ਼ਾਹ ਲਤੀਫ ਟਾਊਨ ਪੁਲਸ ਸਟੇਸ਼ਨ ਕਰਾਚੀ ’ਚ ਛਾਪਾ ਮਾਰ ਕੇ ਕਰਾਚੀ ਪੁਲਸ ਵੱਲੋਂ ਫਿਰੌਤੀ ਦੇ ਲਈ ਅਗਵਾ ਕੀਤੇ ਦੋ ਨੌਜਵਾਨਾਂ ਨੂੰ ਬਰਾਮਦ ਕਰ ਲਿਆ ਹੈ। ਸੂਤਰਾਂ ਅਨੁਸਾਰ ਬਰਾਮਦ ਕੀਤੇ ਗਏ ਨੌਜਵਾਨ ਅਸਦ ਅਤੇ ਅਰਮਾਨ ਨੂੰ ਜਕੜੀਆ ਗੋਠ ਤੋਂ 50 ਲੱਖ ਰੁਪਏ ਦੀ ਫਿਰੌਤੀ ਦੇ ਲਈ ਅਗਵਾ ਕੀਤਾ ਗਿਆ ਸੀ। 

ਐਂਟੀ ਕ੍ਰਾਇਮ ਸੈੱਲ ਪੁਲਸ ਨੇ ਛਾਪਾਮਾਰੀ ਦੌਰਾਨ ਦੋ ਪੁਲਸ ਅਧਿਕਾਰੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਜਦਕਿ ਇਸ ਮਾਮਲੇ ’ਚ ਕੁਝ ਹੋਰ ਪੁਲਸ ਅਧਿਕਾਰੀਆਂ ਦੇ ਗ੍ਰਿਫ਼ਤਾਰ ਹੋਣ ਦੀ ਸੰਭਾਵਨਾ ਹੈ। ਪੁਲਸ ਸਟੇਸ਼ਨ ਇੰਚਾਰਜ਼ ਮੁਹੰਮਦ ਅਸਲਮ ਦੇ ਅਨੁਸਾਰ ਬੇਸ਼ੱਕ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਦੋਵਾਂ ਨੌਜਵਾਨਾਂ ਨੂੰ ਉਸ ਨੇ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਹਵਾਲਾਤ ਵਿਚ ਰੱਖਿਆ ਸੀ ਅਤੇ ਫਿਰੌਤੀ ਵਿਚ ਮੇਰਾ ਕੋਈ ਸਬੰਧ ਨਹੀਂ ਹੈ।

Add a Comment

Your email address will not be published. Required fields are marked *