ਆਸਟ੍ਰੇਲੀਆ ‘ਚ ‘ਕੈਨਬਰਾ ਖੇਡ ਮੇਲੇ’ ਦਾ ਆਯੋਜਨ 16 ਅਕਤੂਬਰ ਨੂੰ

ਕੈਨਬਰਾ -: ਪੰਜਾਬੀ ਭਾਈਚਾਰਾ ਦੁਨੀਆ ਦੇ ਜਿਸ ਕੋਨੇ ਵਿਚ ਰਹਿ ਰਿਹਾ ਹੈ ਉੱਥੇ ਆਪਣੇ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾ ਰਿਹਾ ਹੈ। ਇਸੇ ਕੋਸ਼ਿਸ਼ ਦੇ ਤਹਿਤ ਖੇਡ ਮੇਲੇ, ਰੰਗਾਰੰਗ ਪ੍ਰੋਗਰਾਮ ਸਮੇਂ-ਸਮੇਂ ‘ਤੇ ਉਲੀਕੇ ਜਾਂਦੇ ਹਨ। ਹੁਣ ਆਸਟ੍ਰੇਲੀਆ ਵਿਖੇ 16 ਅਕਤੂਬਰ, 2022 ਨੂੰ ‘ਕੈਨਬਰਾ ਖੇਡ ਮੇਲਾ’ ਆਯੋਜਿਤ ਹੋਣ ਜਾ ਰਿਹਾ ਹੈ। ਅਦਾਰਾ ‘ਜਗ ਬਾਣੀ’ ਇਸ ਖੇਡੇ ਮੇਲੇ ਨੂੰ ਸਪਾਂਸਰ ਕਰੇਗਾ।

ਇਸ ਖੇਡੇ ਮੇਲੇ ਵਿਚ ਵਾਰਿਸ ਬ੍ਰਦਰਜ਼ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੱਲੋਂ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ।ਇਹ ਮੇਲਾ ਐਤਵਾਰ ਨੂੰ ਹਾਲ ਸ਼ੋਅ ਗ੍ਰਾਊਂਡ, ਕੋਰੋਨੋਰ ਆਫ ਵਿਕਟੋਰੀਆ ਸਟ੍ਰੀਟ ਅਤੇ ਗਲੈਡਸਟੋਨ ਸਟ੍ਰੀਟ ਹਾਲ ਐਕਟ 2618 ਵਿਖੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆਯੋਜਿਤ ਹੋਵੇਗਾ। ਅਖਾੜੇ ਤੋਂ ਇਲਾਵਾ ਕੱਬਡੀ, ਵਾਲੀਬਾਲ, ਫੁੱਟਬਾਲ, ਟਗ ਆਫ ਵਾਰ, ਭੰਗੜਾ, ਗਿੱਧਾ, ਸੱਭਿਆਚਾਰਕ ਪੇਸ਼ਕਾਰੀ, ਮਿਊਜ਼ੀਕਲ ਚੀਅਰਸ, ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ।ਇਸ ਮੇਲੇ ਵਿਚ ਕੋਈ ਐਂਟਰੀ ਫ਼ੀਸ ਨਹੀਂ ਲੱਗੇਗੀ। ਜ਼ਿਆਦਾ ਜਾਣਕਾਰੀ ਲਈ ਹਰਜਿੰਦਰ ਢੀਂਡਸਾ 0490082930, ਜਤਿੰਦਰ ਮਜੀਠਾ 0433822211 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਈਮੇਲ ਪਤਾ CPSCA2014@gmail.com ਹੈ।

Add a Comment

Your email address will not be published. Required fields are marked *