ਗੁਰਦੁਆਰਾ ਟਾਕਾਨਿਨੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ

ਆਕਲੈਂਡ – ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 5 ਜਨਵਰੀ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪਾਏ ਜਾਣਗੇ। ਉਪਰੰਤ ਰਾਤ 9 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਉਪਰਾਲੇ ਲਈ ਸਾਰੀ ਸੇਵਾ ਲੰਗਰਾਂ ਵਾਲੀਆਂ ਬੀਬੀਆਂ ਵਲੋਂ ਨਿਭਾਈ ਜਾ ਰਹੀ ਹੈ। ਆਪ ਸਭ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ। ਕੀਰਤਨ ਦੀ ਸੇਵਾ ਭਾਈ ਗਿਆਨੀ ਜਸਪਾਲ ਸਿੰਘ ਮੁੱਖ ਗ੍ਰੰਥੀ ਨਿਊ ਯਾਰਕ (ਯੂ ਐਸ ਏ), ਭਾਈ ਹਰਭੇਜ ਸਿੰਘ ਵਡਾਲਾ (ਹਜੂਰੀ ਰਾਗੀ ਦਰਬਾਰ ਸਾਹਿਬ), ਭਾਈ ਬਲਕਾਰ ਸਿੰਘ (ਲੁਧਿਆਣਾ ਵਾਲੇ), ਭਾਈ ਕਾਰਜ ਸਿੰਘ (ਹਜੂਰੀ ਰਾਗੀ ਦਰਬਾਰ ਸਾਹਿਬ) ਵਲੋਂ ਨਿਭਾਈ ਜਾਏਗੀ। ਇਸ ਮੌਕੇ ਸਾਰਾ ਦਿਨ ਗੁਰੂ ਕੇ ਖੁੱਲੇ ਲੰਗਰ ਵਰਤਾਏ ਜਾਣਗੇ।

Add a Comment

Your email address will not be published. Required fields are marked *