ਕੈਲਗਰੀ ਪੁਲਿਸ ਵਲੋਂ ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ
August 13, 2022
![](http://mehakewattan.com/wp-content/uploads/2022/08/3893166__d299188076.jpg)
ਕੈਲਗਰੀ, 12 ਅਗਸਤ-ਇਨਫੋਰਸਮੈਂਟ ਏਜੰਸੀ ਵਲੋਂ ਕੈਲਗਰੀ ਦੇ ਵੱਖ-ਵੱਖ ਘਰਾਂ ‘ਚੋਂ 3 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ | ਕੈਲਗਰੀ ਪੁਲਿਸ ਦੇ ਐਸ.ਪੀ. ਸਕਾਟ ਬੌਇਡ ਅਤੇ ਸੀ.ਪੀ.ਐਸ. ਸਟਾਫ ਸਾਰਜੈਂਟ ਸ਼ੌਨ ਵੈਲੇਸ ਨੇ ਕੈਲਗਰੀ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕੈਲਗਰੀ ਦੇ ਦੋ ਲੁਟੇਰਿਆਂ ਕੋਲੋਂ ਲੱਖਾਂ ਡਾਲਰ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕੋਵੈਂਟਰੀ ਹਿੱਲਸ ਦੇ ਉੱਤਰ-ਪੂਰਬੀ ਇਲਾਕੇ ਦੇ ਦੋ ਘਰਾਂ ‘ਚੋਂ ਬੰਦੂਕਾਂ, 12609 ਗ੍ਰਾਮ ਮੇਥਾਮਫੇਟਾਮਾਈਨ, 1201 ਗ੍ਰਾਮ ਫੈਂਟਾਨਾਇਲ ਪਾਊਡਰ, ਫੈਂਟਾਨਾਇਲ ਦੀਆਂ 3000 ਗੋਲੀਆਂ ਅਤੇ 412 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ | ਦੂਜੇ ਨਾਲ ਦੇ ਘਰ ‘ਚੋਂ 2 ਹਥਿਆਰ ਅਤੇ 28355 ਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ ਗਈ | ਇਸ ਸੰਬੰਧ ‘ਚ ਪੁਲਿਸ ਨੇ 5 ਸ਼ੱਕੀ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਲੋਕ ਸੰਗਠਿਤ ਅਪਰਾਧ ਸਮੂਹਾਂ ਨਾਲ ਸੰਬੰਧਤ ਹਨ |