ਕਰਮਚਾਰੀ ਦੀ ਤਨਖਾਹ ਮਾਰਨ ਵਾਲੀ ਆਕਲੈਂਡ ਦੀ ਕੰਪਨੀ ਨੂੰ $125,000 ਦਾ ਜੁਰਮਾਨਾ
March 24, 2024
ਆਕਲੈਂਡ – ਆਕਲੈਂਡ ਦੀ ਇੱਕ ਕੰਸਟਰਕਸ਼ਨ ਕੰਪਨੀ ਨੂੰ ਈ ਆਰ ਏ (ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ) ਵਲੋਂ $125,000 ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਕੰਸਟਰਕਸ਼ਨ ਕੰਪਨੀ ਨੂੂੰ ਮਿਨੀਮਮ ਇਮਪਲਾਇਮੈਂਟ ਸਟੈਂਡਰਡ ਨਾ ਵਰਤਣ ਦੇ ਚਲਦਿਆਂ ਕੀਤਾ ਗਿਆ ਹੈ। ਕੰਪਨੀ ਦਾ ਨਾਮ ਐਸ ਡੀ ਸੀ ਆਈ ਸੀ ਐਨ ਜੈਡ ਕੰਸਟਰਕਸ਼ਨ ਹੈ, ਜਿਸ ਦੇ ਕਰਮਚਾਰੀ ਨੇ ਕੰਪਨੀ ‘ਤੇ ਹੋਲੀਡੇਅ ਪੇਅ ਤੇ ਸੈਲਰੀ ਨਾ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਪ੍ਰੋਜੈਕਟ ਪਾਰਕ ਹਯਾਤ ਹੋਟਲ ਦੀ ਕੰਸਟਰਕਸ਼ਨ ਦਾ ਸੀ, ਜਿਸ ਲਈ ਚੀਨੀ ਮੂਲ ਦੇ ਕਰਮਚਾਰੀ ਨੂੰ ਹਾਇਰ ਕੀਤਾ ਗਿਆ ਸੀ।
ਕਰਮਚਾਰੀ ਨੂੰ $6923.07 ਅਨਪੇਡ 4 ਹਫਤੇ ਦੇ ਨੋਟਿਸ ਲਈ, $56,080 ਤਨਖਾਹਾਂ ਦੇ, $15,200 ਅਨਪੇਡ ਐਨੁਅਲ ਲੀਵ ਦੇ ਤੇ ਹੋਲੀਡੇਅ ਪੇਅ ਦੇ।

