ਦੁਨੀਆਂ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚੋਂ ਨਿਊਜੀਲੈਂਡ ਹੋਇਆ ਬਾਹਰ
March 21, 2024
![](http://mehakewattan.com/wp-content/uploads/2024/03/download-2.jpg)
ਆਕਲੈਂਡ – ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਤਾਜਾ ਸੂਚੀ ਆ ਚੁੱਕੀ ਹੈ, ਪਰ ਇਸ ਵਾਰ ਨਿਊਜੀਲੈਂਡ ਵਾਸੀਆਂ ਨੂੰ ਚੰਗਾ ਨਹੀਂ ਲੱਗੇਗਾ ਕਿ ਨਿਊਜੀਲੈਂਡ ਟੋਪ 10 ਦੇਸ਼ਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਹੈ। ਸਭ ਤੋਂ ਪਹਿਲੇ ਨੰਬਰ ‘ਤੇ ਫਿਨਲੈਂਡ ਹੈ। ਇਹ ਸੂਚੀ 140 ਦੇਸ਼ਾਂ ਨੂੰ ਰਲਾਕੇ ਤਿਆਰ ਕੀਤੀ ਗਈ ਹੈ। ਨਿਊਜੀਲੈਂਡ ਇਸ ਸੂਚੀ ਵਿੱਚ 11ਵੇਂ ਨੰਬਰ ‘ਤੇ ਹੈ ਜਦਕਿ ਗੁਆਂਢੀ ਮੁਲਕ ਆਸਟ੍ਰੇਲੀਆ 10ਵੇਂ ਨੰਬਰ ‘ਤੇ। ਕੈਨੇਡਾ ਸੂਚੀ ਵਿੱਚ 15ਵੇਂ ਨੰਬਰ ‘ਤੇ ਹੈ।