ਪਹਾੜਾਂ ‘ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਬੁਰੀ ਤਰ੍ਹਾਂ ਕੁੱਟਮਾਰ

ਅੰਮ੍ਰਿਤਸਰ – ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਹੋਈ ਹੈ। ਦੱਸ ਦੇਈਏ ਇਕ ਪੰਜਾਬੀ ਪਰਿਵਾਰ ਸਪੇਨ ਦੇ ਵਿੱਚ ਰਹਿੰਦਾ ਸੀ ਤੇ ਆਪਣਾ ਸਭ ਕੁਝ ਉੱਥੇ ਛੱਡ ਕੇ ਪੰਜਾਬ ਵਿੱਚ ਰੋਜ਼ਗਾਰ ਸ਼ੁਰੂ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਆਇਆ ਪਰ ਦੋ ਦਿਨ ਪਹਿਲੇ ਉਹ ਹਿਮਾਚਲ ਦੇ ਡਲਹੋਜ਼ੀ ਇਲਾਕੇ ਵਿੱਚ ਘੁੰਮਣ  ਲਈ ਗਿਆ ਸੀ ਜਿਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਬਹਿਸਬਾਜ਼ੀ ਹੋ ਗਈ ਅਤੇ ਪਾਰਕਿੰਗ ਦੇ ਠੇਕੇਦਾਰ ਨੇ ਸੋ ਤੋਂ ਵੱਧ ਬੰਦਾ ਇਕੱਠਾ ਕਰ ਉਸ ਐੱਨ. ਆਰ. ਆਈ.  ਪਰਿਵਾਰ ਦੇ ‘ਤੇ ਹਮਲਾ ਕਰ ਦਿੱਤਾ। ਇਸ ‘ਚ ਐੱਨ. ਆਰ. ਆਈ. ਪਰਿਵਾਰ ਦੇ ਮੁਖੀ ਖੁਦ ਤੇ ਉਸਦਾ ਭਰਾ ਇੰਨੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਅਤੇ ਪਰਿਵਾਰ ਦਾ ਮੁਖੀ ਦੋ ਦਿਨ ਕੋਮਾ ‘ਚ ਰਿਹਾ। ਅੱਜ ਤਿੰਨ ਦਿਨ ਬਾਅਦ ਜਦੋਂ  ਉਸ ਨੂੰ ਹੋਸ਼ ਆਇਆ ਤਾਂ ਐੱਨ. ਆਰ. ਆਈ. ਜੋੜੇ ਨੇ ਮੀਡੀਆ ਨਾਲ ਗੱਲਬਾਤ ਸਾਂਝੀ  ਕੀਤੀ। 

ਇਸ ਦੌਰਾਨ ਐੱਨ. ਆਰ. ਆਈ. ਔਰਤ ਨੇ ਦੱਸਿਆ ਕਿ ਉਹ ਆਪ ਤੇ ਉਸਦਾ ਪਤੀ ਅਤੇ ਉਸਦਾ ਦੇਵਰ ਹਿਮਾਚਲ ਘੁੰਮਣ ਲਈ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਉਸਦੇ ਪਤੀ ਤੇ ਉਸਦੇ ਦੇਵਰ ਦੀ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਠੇਕੇਦਾਰ ਨੇ  ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਜਿਸ ਦੇ ਚਲਦੇ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਏ। ਔਰਤ  ਵਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਜੋ ਕਿ ਹਿਮਾਚਲ ਦੀ ਪੁਲਸ ਨੇ ਉਸ ਦੇ ਮੋਬਾਇਲ ਵਿੱਚੋਂ ਡਿਲੀਟ ਕਰ ਦਿੱਤੀ। ਔਰਤ ਨੇ ਕਿਹਾ ਕਿ ਪੁਲਸ ਦੇ ਦਖਲ ਦੇਣ ਕਾਰਨ ਉਹਨਾਂ ਦਾ ਬਚਾਅ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਜਿਸਦੇ ਚਲਦੇ ਉਸ ਨੇ ਆਪਣੇ ਪਤੀ ਤੇ ਆਪਣੇ ਦੇਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਹੁਣ ਐੱਨ. ਆਰ. ਆਈ. ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। 

ਇਸ ਮੌਕੇ ਪੀੜਤ ਐੱਨ. ਆਰ. ਆਈ. ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਵੱਧ ਸਪੇਨ ਦੇ ਵਿੱਚ ਰਹਿ ਰਹੇ ਸਨ ਤੇ ਹੁਣ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰੋਜ਼ਗਾਰ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ ਜਿਸਦੇ ਚਲਦੇ ਉਹ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਆਪਣੇ ਪਰਿਵਾਰਲ ਸਭ ਕੁਝ ਛੱਡ ਕੇ ਪੰਜਾਬ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਆ ਗਏ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਹਾਲਾਤ ਅਜੇ ਵੀ ਮਾੜੇ ਹਨ । ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਅਸੀਂ ਸਿਰਫ ਹਿਮਾਚਲ ਘੁੰਮਣ ਦੇ ਲਈ ਗਏ ਸਨ ਤੇ ਹਿਮਾਚਲ ਦੇ ਲੋਕਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ। 

Add a Comment

Your email address will not be published. Required fields are marked *