ਗਲੋਬਲ ਜੈਂਡਰ ਗੈਪ ਇੰਡੈਕਸ ’ਚ 2 ਪੜਾਅ ਹੇਠਾਂ ਡਿੱਗਿਆ ਭਾਰਤ

ਨਵੀਂ ਦਿੱਲੀ – ਵਿਸ਼ਵ ਆਰਥਿਕ ਫੋਰਮ ਦੇ ਗਲੋਬਲ ਜੈਂਡਰ ਗੈਪ ਇੰਡੈਕਸ ਵਿਚ ਭਾਰਤ 2 ਪੜਾਅ ਖਿਸਕ ਕੇ 129ਵੇਂ ਸਥਾਨ ’ਤੇ ਆ ਗਿਆ ਹੈ, ਜਦੋਂ ਕਿ ਆਈਸਲੈਂਡ ਨੇ ਸੂਚੀ ਵਿਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਬੁੱਧਵਾਰ ਨੂੰ ਪ੍ਰਕਾਸ਼ਿਤ ਰੈਂਕਿੰਗ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਨ੍ਹਾਂ ਸਾਰੇ ਦੇਸ਼ਾਂ ’ਚ ਅਨੁਮਾਨਿਤ ਇਕੱਠੀ ਕੀਤੀ ਆਮਦਨ ’ਚ 30 ਫੀਸਦੀ ਤੋਂ ਘੱਟ ਲਿੰਗ ਸਮਾਨਤਾ ਦਰਜ ਕੀਤੀ ਹੈ। ਡਬਲਯੂ. ਈ. ਐੱਫ. ਮੁਤਾਬਕ, ਸੈਕੰਡਰੀ ਸਿੱਖਿਆ ’ਚ ਨਾਮਜ਼ਦਗੀ ਦੇ ਮਾਮਲੇ ਵਿਚ ਭਾਰਤ ਨੇ ਸਭ ਤੋਂ ਵਧੀਆ ਲਿੰਗ ਸਮਾਨਤਾ ਦਿਖਾਈ ਹੈ ਜਦੋਂ ਕਿ ਔਰਤਾਂ ਦੇ ਰਾਜਨੀਤਕ ਸਸ਼ਕਤੀਕਰਨ ਦੇ ਮਾਮਲੇ ਵਿਚ ਦੇਸ਼ ਵਿਸ਼ਵ ਸੂਚੀ ਵਿਚ 65ਵੇਂ ਸਥਾਨ ’ਤੇ ਹੈ। ਪਿਛਲੇ 50 ਸਾਲਾਂ ਵਿਚ ਪੁਰਸ਼/ਮਹਿਲਾ ਮੁਖੀਆਂ ਦੇ ਨਾਲ ਬਰਾਬਰੀ ਦੇ ਮਾਮਲੇ ਵਿਚ 10ਵੇਂ ਸਥਾਨ ’ਤੇ ਹੈ।

ਡਬਲਯੂ. ਈ. ਐੱਫ. ਮੁਤਾਬਕ, 140 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਭਾਰਤ ਦਾ 2024 ਵਿਚ ਜੈਂਡਰ ਗੈਪ 64.1 ਫੀਸਦੀ ਰਿਹਾ। ਭਾਰਤ ਪਿਛਲੇ ਸਾਲ 127ਵੇਂ ਸਥਾਨ ’ਤੇ ਸੀ ਅਤੇ ਸੂਚੀ ਵਿਚ 2 ਪੜਾਅ ਹੇਠਾਂ ਡਿੱਗਣ ਦਾ ਮੁੱਖ ਕਾਰਨ ‘ਵਿਦਿਅਕ ਪ੍ਰਾਪਤੀ’ ਅਤੇ ‘ਰਾਜਨੀਤਕ ਸ਼ਕਤੀਕਰਨ’ ਦੇ ਮਾਪਦੰਡਾਂ ਵਿਚ ਆਈ ਮਾਮੂਲੀ ਗਿਰਾਵਟ ਹੈ। ਉਥੇ ‘ਆਰਥਿਕ ਭਾਗੀਦਾਰੀ’ ਅਤੇ ‘ਮੌਕੇ’ ਦੇ ਮਾਪਦੰਡਾਂ ਵਿਚ ਮਾਮੂਲੀ ਸੁਧਾਰ ਹੋਇਆ ਹੈ। ਡਬਲਯੂ. ਈ. ਐੱਫ. ਨੇ ਕਿਹਾ ਕਿ ਭਾਰਤ ਵਿਚ ਆਰਥਿਕ ਸਮਾਨਤਾ ਪਿਛਲੇ 4 ਸਾਲਾਂ ਤੋਂ ਉੱਪਰ ਵੱਲ ਵਧ ਰਹੀ ਹੈ।

ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਦੀ ਹਾਲਤ ਭਾਰਤ ਨਾਲੋਂ ਬਿਹਤਰ ਦੱਖਣੀ ਏਸ਼ੀਆ ਵਿਚ ਭਾਰਤ ਗਲੋਬਲ ਜੈਂਡਰ ਗੈਪ ਇੰਡੈਕਸ ਵਿਚ ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਤੋਂ ਬਾਅਦ ਪੰਜਵੇਂ ਸਥਾਨ ’ਤੇ ਹੈ, ਜਦੋਂ ਕਿ ਪਾਕਿਸਤਾਨ ਸਭ ਤੋਂ ਹੇਠਲੇ ਪੜਾਅ ’ਤੇ ਹੈ। ਵਿਸ਼ਵ ਪੱਧਰ ’ਤੇ 146 ਦੇਸ਼ਾਂ ਦੀ ਇਸ ਸੂਚੀ ’ਚ ਸੂਡਾਨ ਸਭ ਤੋਂ ਹੇਠਲੇ ਸਥਾਨ ’ਤੇ ਹੈ, ਜਦਕਿ ਪਾਕਿਸਤਾਨ ਤਿੰਨ ਪੜਾਅ ਖਿਸਕ ਕੇ 145ਵੇਂ ਸਥਾਨ ’ਤੇ ਆ ਗਿਆ ਹੈ। ਭਾਰਤ ਬੰਗਲਾਦੇਸ਼, ਸੂਡਾਨ, ਈਰਾਨ, ਪਾਕਿਸਤਾਨ ਅਤੇ ਮੋਰੋਕੋ ਦੇ ਨਾਲ ਘੱਟ ਆਰਥਿਕ ਸਮਾਨਤਾ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ। ਅਫਗਾਨਿਸਤਾਨ ਦਾ ਨਾਂ ਸੂਚੀ ’ਚ ਨਹੀਂ ਹੈ।

Add a Comment

Your email address will not be published. Required fields are marked *