ਸੈਂਡ ਕਲਾਕਾਰ ਨੇ ਪੁਰੀ ਬੀਚ ‘ਤੇ ਦੋ ਟਨ ਪਿਆਜ਼ ਨਾਲ ਬਣਾਈ ਸੈਂਟਾ ਕਲਾਜ਼ ਦੀ ਮੂਰਤੀ

ਪੁਰੀ- ਓਡੀਸ਼ਾ ਦੇ ਪੁਰੀ ਬੀਚ ‘ਤੇ ਰੇਤ ਅਤੇ ਪਿਆਜ਼ ਦੀ ਵਰਤੋਂ ਕਰਕੇ ਸਾਂਤਾ ਕਲਾਜ਼ ਦੀ ਇਕ ਕਲਾਕ੍ਰਿਤੀ ਤਿਆਰ ਕੀਤੀ ਗਈ ਹੈ। ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ‘ਇਕ ਬੂਟਾ ਤੋਹਫ਼ੇ ‘ਚ ਦਿਓ, ਧਰਤੀ ਨੂੰ ਹਰਿਆ-ਭਰਿਆ ਕਰੋ’ ਦੇ ਸੰਦੇਸ਼ ਨਾਲ ਦੋ ਟਨ ਪਿਆਜ਼ ਦੀ ਵਰਤੋਂ ਕਰਕੇ 100 ਫੁੱਟ,  20 ਫੁੱਟ ਗੁਣਾ,  40 ਫੁੱਟ ਦੀ ਕਲਾਕ੍ਰਿਤੀ ਤਿਆਰ ਕੀਤੀ ਹੈ। ਪਟਨਾਇਕ ਅਤੇ ਉਸ ਦੇ ਸੈਂਡ ਆਰਟ ਸਕੂਲ ਦੇ ਵਿਦਿਆਰਥੀਆਂ ਨੂੰ ਕ੍ਰਿਸਮਿਸ ਦੀ ਸ਼ਾਮ ‘ਤੇ ਕਲਾਕਾਰੀ ਨੂੰ ਪੂਰਾ ਕਰਨ ਲਈ ਅੱਠ ਘੰਟੇ ਲੱਗੇ।

ਪਟਨਾਇਕ ਨੇ ਕਿਹਾ ਹਰ ਸਾਲ ਅਸੀਂ ਰੇਤ ‘ਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੇ ਸਾਲ ਅਸੀਂ ਟਮਾਟਰਾਂ ਤੋਂ ਸੈਂਟਾ ਕਲਾਜ਼ ਦੀ ਮੂਰਤੀ ਬਣਾਈ ਸੀ। ਇਸ ਸਾਲ ਅਸੀਂ ਪਿਆਜ਼ ਨਾਲ ਅਜਿਹਾ ਕੀਤਾ। ਪਟਨਾਇਕ ਨੇ ਕਿਹਾ ਕਿ ਵਰਲਡ ਰਿਕਾਰਡ ਬੁੱਕ ਆਫ ਇੰਡੀਆ’ ਨੇ ਇਸ ਰੇਤ ਦੀ ਕਲਾਕਾਰੀ ਨੂੰ ਪਿਆਜ਼ ਅਤੇ ਰੇਤ ਨਾਲ ਬਣੀ ਦੁਨੀਆ ਦੀ ਸਭ ਤੋਂ ਵੱਡੀ ਸੈਂਟਾ ਕਲਾਜ਼ ਕਲਾ ਦਾ ਨਵਾਂ ਰਿਕਾਰਡ ਕਰਾਰ ਦਿੱਤਾ ਹੈ।

Add a Comment

Your email address will not be published. Required fields are marked *