ਭਾਰਤ ਤੇ ਪਾਕਿਸਤਾਨ ਮੈਚ ਦੌਰਾਨ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
June 10, 2024
![](http://mehakewattan.com/wp-content/uploads/2024/06/2024_6image_11_09_473100971match-ll.jpg)
ਬੀਤੇ ਦਿਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਭਾਰਤੀ ਖਿਡਾਰੀਆਂ ਨੇ ਜਿੱਥੇ ਸ਼ਾਨਦਾਰ ਜਿੱਤ ਹਾਸਲ ਕੀਤੀ, ਉੱਥੇ ਹੀ ਪਾਕਿਸਤਾਨੀ ਖਿਡਾਰੀ ਨਿਰਾਸ਼ ਹੋ ਕੇ ਮੈਦਾਨ ਵਿਚੋਂ ਬਾਹਰ ਨਿਕਲੇ। ਇਸ ਦੌਰਾਨ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਮੈਚ ਨੂੰ ਦੇਖਣ ਲਈ ਖਾਲਿਸਤਾਨ ਸਮਰਥਕ ਵੀ ਪਹੁੰਚੇ ਹੋਏ ਸਨ। ਇਨ੍ਹਾਂ ਸਮਰਥਕਾਂ ਨੇ ਖਾਲਿਸਤਾਨ ਦੇ ਪੱਖ ਵਿਚ ਨਾਅਰੇ ਲਗਾਏ।
ਇਨ੍ਹਾਂ ਸਮਰਥਕਾਂ ਨੂੰ ਰੋਕਣ ਲਈ ਪੁਲਸ ਕਰਮਚਾਰੀ ਵੀ ਪਹੁੰਚੇ ਪਰ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਦੀ ਗੱਲ ਨਹੀਂ ਮੰਨੀ। ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਖਾਲਿਸਤਾਨ ਸਮਰਥਕਾਂ ਨੂੰ ਨਾਅਰੇਬਾਜ਼ੀ ਕਰਦਿਆਂ ਦੇਖਿਆ ਜਾ ਸਕਦਾ ਹੈ।