IND vs AUS : ਭਾਰਤ ਨੂੰ ਲੱਗਾ ਤੀਜਾ ਝਟਕਾ ਵਿਰਾਟ ਕੋਹਲੀ ਹੋਇਆ ਆਊਟ

 ਭਾਰਤ ਤੇ ਆਸਟ੍ਰੇਲੀਆ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 352 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 353 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ ਨੇ 96 ਦੌੜਾਂ, ਵਾਰਨਰ ਨੇ 56 ਦੌੜਾਂ ਤੇ ਸਟੀਵ ਸਮਿਥ ਨੇ 74 ਦੌੜਾਂ ਤੇ ਲਾਬੁਸ਼ੇਨ ਨੇ 72 ਦੌੜਾਂ ਬਣਾਈਆਂ।  ਭਾਰਤ ਲਈ ਬੁਮਰਾਹ ਨੇ 3, ਸਿਰਾਜ ਨੇ 1 ਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।

ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਮੈਕਸਵੈੱਲ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਰੋਹਿਤ ਸ਼ਰਮਾ 81 ਦੌੜਾਂ ਬਣਾ ਮੈਕਸਵੈੱਲ ਵਲੋਂ ਆਊਟ ਹੋਇਆ। ਰੋਹਿਤ ਨੇ 57 ਗੇਂਦਾਂ ‘ਤੇ 5 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਵਿਰਾਟ ਕੋਹਲੀ 56 ਦੌੜਾਂ ਬਣਾ ਮੈਕਸਵੈੱਲ ਵਲੋਂ ਆਊਟ ਹੋਇਆ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 26.5 ਓਵਰ ‘ਚ 3 ਵਿਕਟਾਂ ਗੁਆ ਕੇ 171 ਦੌੜਾਂ ਬਣਾ ਲਈਆਂ ਸਨ। 

Add a Comment

Your email address will not be published. Required fields are marked *