ਅਸ਼ਵਿਨ ਗੰਨ ਹੈ, ਨਵੀਂ ਗੇਂਦ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਚੁਣੌਤੀ ਹੋਵੇਗੀ : ਉਸਮਾਨ ਖਵਾਜਾ

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ ‘ਚ ਖੇਡਿਆ ਜਾਵੇਗਾ। ਪਹਿਲਾ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਸਟ੍ਰੇਲੀਆਈ ਬੱਲੇਬਾਜ਼ਾਂ ‘ਚ ਆਰ ਅਸ਼ਵਿਨ ਦਾ ਡਰ ਸਮਾ ਗਿਆ ਹੈ। ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ ਕਿਹਾ ਕਿ ਰਵੀਚੰਦਰਨ ਅਸ਼ਵਿਨ ਨੂੰ ਟਰਨਿੰਗ ਪਿੱਚ ‘ਤੇ ਖੇਡਣਾ ਮੁਸ਼ਕਿਲ ਚੁਣੌਤੀ ਹੈ।

ਜ਼ਿਕਰਯੋਗ ਹੈ ਕਿ ਵੀਜ਼ਾ ਦੇਰੀ ਕਾਰਨ ਆਪਣੇ ਸਾਥੀਆਂ ਤੋਂ ਬਾਅਦ ਭਾਰਤ ਪੁੱਜੇ  ਉਸਮਾਨ ਖਵਾਜਾ ਬੱਲੇਬਾਜ਼ ਡੇਵਿਡ ਵਾਰਨਰ ਨਾਲ ਬੱਲੇਬਾਜ਼ੀ ਦੀ ਸ਼ੁਰੂਆਤ ਕਰਨਗੇ। ਖਵਾਜਾ ਨੇ ਭਾਰਤ ‘ਚ ਸੀਮਤ ਓਵਰਾਂ ਦੀ ਕ੍ਰਿਕਟ ਖੇਡੀ ਹੈ ਪਰ ਆਖਿਰਕਾਰ 2013 ਅਤੇ 2017 ‘ਚ ਟੈਸਟ ਟੀਮ ਦਾ ਹਿੱਸਾ ਰਹਿਣ ਤੋਂ ਬਾਅਦ ਲੰਬੇ ਸਮੇਂ ਬਾਅਦ ਭਾਰਤ ‘ਚ ਖੇਡਣ ਦਾ ਮੌਕਾ ਮਿਲੇਗਾ। ਹਾਲ ਹੀ ‘ਚ ਇਸ ਆਸਟ੍ਰੇਲੀਆਈ ਬੱਲੇਬਾਜ਼ ਨੂੰ ‘ਟੈਸਟ ਕ੍ਰਿਕਟਰ ਆਫ ਦਿ ਈਅਰ’ ਚੁਣਿਆ ਗਿਆ ਹੈ।

ਮੈਚ ਤੋਂ ਪਹਿਲਾਂ ਉਸਮਾਨ ਖਵਾਜਾ ਨੇ ਕਿਹਾ, “ਯਕੀਨਨ ਇਕ ਵੱਖਰਾ ਅਨੁਭਵ ਹੈ। ਇਸ ਖੇਡ ਵਿੱਚ ਕੋਈ ਗਾਰੰਟੀ ਨਹੀਂ, ਪਰ ਘੱਟੋ-ਘੱਟ ਬੱਲੇਬਾਜ਼ੀ ਵਿੱਚ ਥੋੜ੍ਹੀ ਹੋਰ ਪਰਿਪੱਕਤਾ ਤੇ ਗੇਂਦਬਾਜ਼ੀ ਵਿੱਚ ਵਧੇਰੇ ਡੂੰਘਾਈ ਹੈ।’ ਅੱਠ ਖੱਬੇ ਹੱਥ ਦੇ ਬੱਲੇਬਾਜ਼ਾਂ ਨਾਲ ਭਰੀ ਟੀਮ ਆਸਟ੍ਰੇਲੀਆ ਅਸ਼ਵਿਨ ਦੇ ਖਤਰੇ ਨਾਲ ਨਜਿੱਠਣ ਲਈ ਯੋਜਨਾ ਤਿਆਰ ਕਰ ਰਿਹਾ ਹੈ। ਇਸ ਸਬੰਧ ਵਿਚ ਉਸਮਾਨ ਖਵਾਜਾ ਨੇ ਕਿਹਾ, “ਅਸ਼ਵਿਨ ਇਕ ਗੰਨ ਹਨ। ਉਹ ਵਿਕਟਾਂ ਲੈਣ ‘ਚ ਬਹੁਤ ਹੁਨਰਬਾਜ਼ ਹਨ, ਉਨ੍ਹਾਂ ਕੋਲ ਗੇਂਦਬਾਜ਼ੀ ਵਿਚ ਬਹੁਤ ਸਾਰੇ ਵਿਕਲਪ ਹਨ। ਉਹ ਕ੍ਰੀਜ਼ ਦੀ ਵੀ ਬਹੁਤ ਵਧੀਆ ਵਰਤੋਂ ਕਰਦੇ ਹਨ।

ਜੇਕਰ ਤੁਸੀਂ ਮੈਨੂੰ ਇਹੀ ਸਵਾਲ ਪੁੱਛਦੇ ਜਦੋਂ ਮੈਂ ਛੋਟਾ ਸੀ, ਤਾਂ ਮੈਂ ਸ਼ਾਇਦ ਨਹੀਂ ਕਰ ਪਾਉਂਦਾ। ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਦਿੰਦਾ ਕਿਉਂਕਿ ਮੈਂ ਅਸਲ ਵਿੱਚ ਇਹ ਨਹੀਂ ਸਿੱਖ ਸਕਿਆ ਕਿ ਆਫ ਸਪਿਨਰ ਕੀ ਕਰ ਰਹੇ ਹਨ, ਉਸ ਦਾ ਸਾਹਮਣਾ ਕਿਵੇਂ ਕਰਨਾ ਹੈ।’ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 2004-05 ਤੋਂ ਬਾਅਦ ਭਾਰਤ ‘ਚ ਟੈਸਟ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਭਾਰਤੀ ਦਰਸ਼ਕ ਚਾਰੇ ਮੈਚਾਂ ਵਿੱਚ ਟਰਨਿੰਗ ਪਿੱਚਾਂ ਦੀ ਉਮੀਦ ਕਰ ਰਹੇ ਹਨ, ਜਿਸ ਕਾਰਨ ਅਸ਼ਵਿਨ, ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਦੀ ਤਿਕੜੀ ਨਵੀਂ ਗੇਂਦ ਨਾਲ ਕਾਫੀ ਘਾਤਕ ਸਾਬਤ ਹੋ ਸਕਦੀ ਹੈ।

Add a Comment

Your email address will not be published. Required fields are marked *