ਅਮਰੀਕਾ ਨੇ ਨਾਈਜੀਰੀਆ ਤੋਂ ਫੌਜੀਆਂ ਦੀ ਵਾਪਸੀ ਕੀਤੀ ਸ਼ੁਰੂ

ਨਿਆਮੀ– ਅਮਰੀਕਾ ਨੇ ਨਾਈਜੀਰੀਆ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਨੇ ਸ਼ਨੀਵਾਰ ਨੂੰ ਸਾਂਝੇ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ, ‘ਅਮਰੀਕਾ ਦੇ ਰੱਖਿਆ ਵਿਭਾਗ ਅਤੇ ਨਾਈਜੀਰੀਅਨ ਗਣਰਾਜ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਨਾਈਜਰ ਤੋਂ ਅਮਰੀਕੀ ਬਲਾਂ ਅਤੇ ਸੰਪਤੀਆਂ ਦੀ ਵਾਪਸੀ ਸ਼ੁਰੂਆਤੀ ਤਿਆਰੀਆਂ ਤੋਂ ਮੁੜ ਤਾਇਨਾਤੀ ਤੱਕ ਵਧ ਗਈ ਹੈ। ਇਹ ਮਹੱਤਵਪੂਰਨ ਤਬਦੀਲੀ 7 ਜੂਨ 2024 ਨੂੰ ਨਿਆਮੇ ਦੇ ਹਵਾਈ ਅੱਡੇ 101 ਤੋਂ ਯੂ.ਐਸ ਏਅਰ ਫੋਰਸ ਸੀ-17 ਗਲੋਬਮਾਸਟਰ 3 ਦੇ ਰਵਾਨਗੀ ਨਾਲ ਸ਼ੁਰੂ ਹੁੰਦੀ ਹੈ।” 

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਕੁਝ ਅਮਰੀਕੀ ਬਲ ਆਪਣੇ ਮਿਸ਼ਨ ਖ਼ਤਮ ਕਰਨ ਦੇ ਬਾਅਦ ਪਹਿਲਾਂ ਹੀ ਨਾਈਜਰ ਤੋਂ ਆਪਣੇ ਗ੍ਰਹਿ ਸਟੇਸ਼ਨਾਂ ‘ਤੇ ਮੁੜ ਤੈਨਾਤ ਹੋ ਚੁੱਕੀਆਂ ਹਨ। ਬਿਆਨ ਮੁਤਾਬਕ ਉਸੇ ਸਮੇਂ, ਅਮਰੀਕੀ ਫੌਜੀ ਕਰਮਚਾਰੀਆਂ ਦੀ ਇਕ ਛੋਟੀ ਜਿਹੀ ਟੁਕੜੀ ਹਵਾਈ ਅੱਡਿਆਂ 101 ਅਤੇ 201 ਤੋਂ ਸੈਨਿਕਾਂ ਦੀ ਵਾਪਸੀ ਵਿਚ ਸਹਾਇਤਾ ਲਈ ਅਫਰੀਕੀ ਦੇਸ਼ ਪਹੁੰਚੀ। ਅਮਰੀਕਾ ਅਤੇ ਨਾਈਜਰ 15 ਸਤੰਬਰ ਤੋਂ ਪਹਿਲਾਂ ਅਫਰੀਕੀ ਦੇਸ਼ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਨੂੰ ਪੂਰਾ ਕਰਨ ਲਈ ਸਹਿਮਤ ਹੋਏ ਹਨ। ਮਾਰਚ ਵਿੱਚ ਫੌਜੀ ਵਾਪਸੀ ਦੀ ਸ਼ੁਰੂਆਤ ਕੀਤੀ ਗਈ ਸੀ ਜਦੋਂ ਨਾਈਜੀਰੀਆ ਦੇ ਇੱਕ ਫੌਜੀ ਬੁਲਾਰੇ ਨੇ ਕਿਹਾ ਕਿ ਦੇਸ਼ ਦੀ ਪਰਿਵਰਤਨਸ਼ੀਲ ਸਰਕਾਰ ਨੇ ਨਾਈਜੀਰੀਆ ਦੇ ਲੋਕਾਂ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ, ਅਮਰੀਕਾ ਦੇ ਨਾਲ ਫੌਜੀ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤਾ ਹੈ। ਪਰਿਵਰਤਨਸ਼ੀਲ ਸਰਕਾਰ ਨੇ ਜੁਲਾਈ 2023 ਵਿੱਚ ਇੱਕ ਤਖਤਾ ਪਲਟ ਕੇ ਸੱਤਾ ਸੰਭਾਲੀ ਸੀ। ਨਾਈਜਰ ਵਿੱਚ ਅੰਦਾਜ਼ਨ 1,100 ਅਮਰੀਕੀ ਕਰਮਚਾਰੀ ਹਨ।

Add a Comment

Your email address will not be published. Required fields are marked *