ਪਰਥ ‘ਚ ਡਾ. ਸੁਰਜੀਤ ਪਾਤਰ ਪ੍ਰਤੀ ਸ਼ਰਧਾਂਜਲੀ ਅਰਪਣ

ਮੈਲਬੌਰਨ – ਆਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਪ੍ਰਸਿੱਧ ਸ਼ਹੀਦੀ ਸਮਾਰਕ ਕਿੰਗਜ਼ ਪਾਰਕ ਵਿਖੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ‘ਤੇ ਪਰਥ ਦੇ ਪੰਜਾਬੀ ਸਨੇਹੀਆਂ ਨੇ ਉਨ੍ਹਾਂ ਦੀ ਵੱਡੀ ਸਾਹਿਤਕ ਦੇਣ ‘ਤੇ ਉਨ੍ਹਾਂ ਦੀ ਗੁਣਵਾਨ ਸ਼ਖਸੀਅਤ ਨੂੰ ਯਾਦ ਕੀਤਾ। ਹਰਲਾਲ ਸਿੰਘ ਬੈਂਸ ਨੇ ਪਾਤਰ ਜੀ ਦੀ ਪੰਜ ਕੁ ਸਾਲ ਪਹਿਲਾਂ ਹੋਈ ਪਰਥ ਫੇਰੀ ਦੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਪਾਤਰ ਦੇ ਨਿੱਘੇ ਸੁਭਾਅ ਤੇ ਪ੍ਰਕਿਰਤੀ ਨਾਲ ਉਨਾਂ ਦੇ ਪਿਆਰ ਦੀਆਂ ਗੱਲਾਂ ਕੀਤੀਆਂ। ਨਾਮਵਰ ਲੇਖਕ ਗੱਜਣਵਾਲਾ ਸੁਖਮਿੰਦਰ ਨੇ ਹਾਜ਼ਰੀ ਭਰਦਿਆਂ ਕਿਹਾ ਪਾਤਰ ਸਾਹਿਬ ਦੀ ਕਵਿਤਾ ਦੀ ਰਵਾਨਗੀ ਵਿਚ ਜਦ ਗੁਰੂ ਪਾਤਸ਼ਾਹ, ਗੁਰਬਾਣੀ ਜਾਂ ਗੁਰ-ਦਰ ਦੇ ਜ਼ਿਕਰਾਂ ਨਾਲ ਜਾ ਜੁੜਦੀ ਤਾਂ ਲੋਕ ਅਸ਼ ਅਸ਼ ਕਰ ਉਠਦੇ। 

ਪਾਤਰ ਜੀ ਦੇ ਐਗਰੀਕਲਚਰ ਯੁਨੀਵਰਸਿਟੀ ਦੇ ਵਿਦਿਆਰਥੀ ਡਾ. ਹਰਮਹਿੰਦਰ ਸਿੰਘ ਧਾਮੂ ਤੇ ਤੇਜਪਾਲ ਸਿੰਘ ਨੇ ਪਾਤਰ ਸਾਹਿਬ ਨਾਲ ਬਿਤਾਏ ਅਭਲ ਪਲਾਂ ਨੂੰ ਸਾਂਝਾ ਕੀਤਾ। ਸਾਹਿਤਕਾਰ ਰਾਜਪਾਲ ਨੇ ਪਾਤਰ ਜੀ ਦੀਆਂ ਰਚਨਾਵਾਂ ਦਾ ਅਧਿਅਨ ਕਰਦਿਆਂ ਪਾਤਰ ਨੂੰ ਪੰਜਾਬੀ ਕਾਵਿਧਾਰਾ ਦੇ ਨਵਯੁਗ ਕਵੀ ਦਾ ਨਾਮ ਦਿੱਤਾ। ਜਸਕਿਰਨ ਕੌਰ ਨੇ ਡਾ.ਸੁਰਜੀਤ ਪਾਤਰ ਨੂੰ ਸਾਦਗੀ ਤੇ ਸਹਿਜਤਾ ਤੇ ਠਰੰਮੇ ਵਾਲੀ ਸ਼ਖਸੀਅਤ ਕਿਹਾ। ਦਿਲਬਾਗ ਸਿੰਘ ਨੇ ਪਾਤਰ ਸਾਹਿਬ ਦੀਆ ਕੁਝ ਕਵਿਤਾਵਾਂ ਸੁਣਾ ਕੇ ਆਪਣੀ ਹਾਜ਼ਰੀ ਲੁਆਈ। ਲੇਖਕ ਕੁਲਵੰਤ ਗਰੇਵਾਲ ਨੇ ਕਿਹਾ ਪਾਤਰ ਸਾਹਿਬ ਦੇ ਸਦੀਵੀਂ ਵਿਛੋੜੇ ਦਾ ਦੁਖ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਮਹਿਸੂਸ ਕੀਤਾ ਗਿਆ। ਇਨ੍ਹਾ ਤੋਂ ਇਲਾਵਾ ਹੋਰ ਸਾਹਿਤਕ ਪਿਆਰਿਆਂ ਗੁਰਕਿਰਪਾਲ ਸਿੰਘ, ਦੇਵਿੰਦਰ ਸਿੰਘ ਸੰਘਾ, ਡਾ. ਦੀਦਾਰ ਸਿੰਘ ਚੀਮਾ, ਡਾ. ਅਮਨਦੀਪ ਕੌਰ, ਮਨਜੀਤ ਕੌਰ, ਨਰਜੀਤ ਸਿੰਘ ਦੀਨਾ-ਕਾਂਗੜ , ਸਰਵਜੀਤ ਕੌਰ ਗਿੱਲ ਪੰਜਗਰਾਂਈ ਅਤੇ ਦਿਲਬਾਗ ਸਿੰਘ ਨੇ ਸੁਰਜੀਤ ਪਾਤਰ ਪ੍ਰਤੀ ਸ਼ਰਧਾਂਜਲੀ ਇਕੱਤਰਤਾ ਵਿਚ ਆ ਕੇ ਹਾਜ਼ਰੀ ਭਰੀ । 

Add a Comment

Your email address will not be published. Required fields are marked *