ਪੰਜਾਬ ‘ਚ ਖ਼ਰਾਬ ਮੌਸਮ ਵਿਚਾਲੇ ਦਰਦਨਾਕ ਖ਼ਬਰ : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਮੌਤ
June 6, 2024
ਪਟਿਆਲਾ : ਪੰਜਾਬ ‘ਚ ਬੀਤੀ ਰਾਤ ਹਨ੍ਹੇਰੀ-ਝੱਖੜ ਕਾਰਨ ਜਿੱਥੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਇਸ ਤੂਫ਼ਾਨ ਨੇ ਪਟਿਆਲਾ ਤੋਂ ਇਕ ਪੱਤਰਕਾਰ ਦੀ ਜਾਨ ਲੈ ਲਈ। ਮ੍ਰਿਤਕ ਪੱਤਰਕਾਰ ਦੀ ਪਛਾਣ ਅਵਿਨਾਸ਼ ਕੰਬੋਜ ਵਜੋਂ ਹੋਈ ਹੈ। ਅਵਿਨਾਸ਼ ਕੰਬੋਜ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ‘ਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।
![](https://mehakewattan.com/wp-content/uploads/2024/06/a3.jpg)
ਬੀਤੀ ਰਾਤ ਵੀ ਉਹ ਤੇਜ਼ ਹਨ੍ਹੇਰੀ ਅਤੇ ਝੱਖੜ ਦੀ ਕਵਰੇਜ ਕਰਨ ਲਈ ਘਰੋਂ ਨਿਕਲਿਆ। ਇਸ ਦੌਰਾਨ ਤੇਜ਼ ਹਨ੍ਹੇਰੀ ਦੇ ਕਾਰਨ ਬਿਜਲੀ ਦਾ ਖੰਭਾ ਉਸ ‘ਤੇ ਡਿੱਗ ਗਿਆ, ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਅਵਿਨਾਸ਼ 3 ਬੱਚਿਆਂ ਦਾ ਪਿਓ ਸੀ।
ਅਵਿਨਾਸ਼ ਘਰ ‘ਚ ਇਕੱਲਾ ਹੀ ਕਮਾਉਣ ਵਾਲਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੱਤਰਕਾਰ ਭਾਈਚਾਰੇ ‘ਚ ਅਵਿਨਾਸ਼ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ ਬੀਤੀ ਰਾਤ ਤੇਜ਼ ਤੂਫ਼ਾਨ ਚੱਲਿਆ ਅਤੇ ਮੀਂਹ ਵੀ ਪਿਆ, ਜਿਸ ਕਾਰਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)