ਜਲੰਧਰ ‘ਚ ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜਲੰਧਰ – ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਸੰਤੋਖਪੁਰਾ ਦੇ ਵਿਨੇ ਨਗਰ ‘ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਰਾਜਿੰਦਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੰਨੀ ਨਾਂ ਦੇ ਨੌਜਵਾਨ ਵੱਲੋਂ ਮਾਸਟਰ ਰਾਜਿੰਦਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਆਪਸੀ ਬਹਿਸ ਮਗਰੋਂ ਸੰਨੀ ਨੇ ਰਾਜਿੰਦਰ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੰਨੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਸੰਤੋਖਪੁਰਾ ਏਰੀਆ ਵਿਚ ਡਰੈੱਸ ਗੁਰੂ ਨਾਂ ਦੇ ਮਸ਼ਹੂਰ ਸ਼ਾਪ ਵਿਚ ਰਾਜਿੰਦਰ ਅਤੇ ਸੰਨੀ ਕੰਮ ਕਰਦੇ ਹਨ ਅਤੇ ਦੋਵੇਂ ਨੌਜਵਾਨ ਇਕੱਠੇ ਰਹਿੰਦੇ ਹਨ।

ਵਾਰਦਾਤ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਦਾ ਹੋਰ ਕਰਮਚਾਰੀ ਉਥੇ ਪਹੁੰਚਿਆ ਤਾਂ ਰਾਜਿੰਦਰ ਦੀ ਲਾਸ਼ ਖ਼ੂਨ ਨਾਲ ਲਥਪਥ ਪਈ ਸੀ। ਡਰੈੱਸ ਗੁਰੂ ਦੇ ਮਾਲਕ ਸਾਗਰ ਨੇ ਦੱਸਿਆ ਕਿ ਉਹ ਬੀਤੇ ਦਿਨ ਤੋਂ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਹੈ। ਉਸ ਨੂੰ ਵੀ ਸਵੇਰੇ ਵਾਰਦਾਤ ਦੀ ਜਾਣਕਾਰੀ ਦਿੱਤੀ ਗਈ। ਰਾਜਿੰਦਰ ਇਕ ਮਹੀਨਾ ਪਹਿਲਾਂ ਹੀ ਉਸ ਦੀ ਦੁਕਾਨ ‘ਤੇ ਕੰਮ ਉਤੇ ਲੱਗਾ ਸੀ। ਉਥੇ ਹੀ ਸੰਨੀ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਉਤੇ ਪਹੁੰਚੀ ਰਾਮਾਮੰਡੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  

Add a Comment

Your email address will not be published. Required fields are marked *