ਦਿਲਜੀਤ ਦੇ ਮੁਰੀਦ ਹੋਏ ‘ਨਿਊ ਜਰਸੀ’ ਦੇ ਗਵਰਨਰ ਫਿਲ ਮਰਫੀ

ਜਲੰਧਰ : ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਨੂੰ ਲੈ ਕੇ ਹਰ ਪਾਸੇ ਸੁਰਖੀਆਂ ‘ਚ ਛਾਏ ਹੋਏ ਹਨ। ਟੂਰ ਤੋਂ ਦਿਲਜੀਤ ਦੀਆਂ ਤਸਵੀਰਾਂ ਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਦਿਲਜੀਤ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਨਿਊ ਜਰਸੀ ਦੇ ਗਵਰਨਰ ਵੀ ਦਿਲਜੀਤ ਦੇ ਗੀਤਾਂ ਦੇ ਮੁਰੀਦ ਹੋ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਦਿਲ ਇਲੂਮਿਨਾਟੀ ਟੂਰ ਲਗਾਤਾਰ ਸੁਰਖੀਆਂ ‘ਚ ਹਨ। ਗਾਇਕ ਦੇ ਇਸ ਮਿਊਜ਼ਿਕਲ ਟੂਰ ਦੇ ਸਾਰੇ ਸ਼ੋਅ ਸੋਲਡ ਆਊਟ ਚੱਲ ਰਹੇ ਹਨ ਤੇ ਹਜ਼ਾਰਾਂ ਗਿਣਤੀ ‘ਚ ਵਿਦੇਸ਼ਾਂ ‘ਚ ਰਹਿੰਦੇ ਗਾਇਕ ਦੇ ਫੈਨਜ਼ ਉਨ੍ਹਾਂ ਦੇ ਇਸ ਮਿਊਜ਼ਿਕਲ ਟੂਰ ਨੂੰ ਵੇਖਣ ਪਹੁੰਚ ਰਹੇ ਹਨ। ਇਸ ਵਿਚਾਲੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਗਈ ਹੈ। ਫਿਲ ਮਰਫੀ ਨੇ ਕਿਹਾ ਦੋਸਾਂਝ ਦੀ ਅਮਰੀਕਾ ‘ਚ ਸਫ਼ਲਤਾ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ। ਗਵਰਨਰ ਵੱਲੋਂ ਅਮਰੀਕਾ ‘ਚ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਸੋਲਡ ਹੋਣ ਤੇ ਨਾ ਸਿਰਫ ਤਾਰੀਫ਼ ਕੀਤੀ ਸਗੋਂ ਉਸ ਦਾ ਧੰਨਵਾਦ ਵੀ ਕੀਤਾ।

ਉਥੇ ਹੀ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਵੱਖ-ਵੱਖ ਸਰੋਤਿਆਂ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਮਰਫੀ ਨੇ ਲਿਖਿਆ, ‘ਤੁਹਾਡਾ ਧੰਨਵਾਦ, @diljitdosanjh।’ ਇਸ ਪੋਸਟ ‘ਚ ਮਰਫੀ ਨੇ ਪਿਛਲੀ ਰਾਤ @PruCenter ਵਿਖੇ ਉਨ੍ਹਾਂ ਦੇ ਸੋਲਡ ਸ਼ੋਅ ਦੇ ਨਾਲ ਨਿਊ ਜਰਸੀ ‘ਚ ਤੁਹਾਡਾ ਟੂਰ ਨੂੰ ਲਿਆਉਣ ਲਈ। ਦਿਲਜੀਤ ਦੀ ਸਫਲਤਾ ਯੂ. ਐੱਸ. ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਪਲ ਹੈ, ਜਿਸ ‘ਚ ਨਿਊ ਜਰਸੀ ਦੇ ਹਜ਼ਾਰਾਂ ਲੋਕ ਵੀ ਸ਼ਾਮਲ ਹਨ, ਜੋ ਉਨ੍ਹਾਂ ਦੇ ਸੰਗੀਤ ‘ਤੇ ਨੱਚਦੇ ਹੋਏ ਨਜ਼ਰ ਆਏ। ਪੋਸਟ ਦੇ ਆਖਿਰ ਵਿੱਚ ਮਰਫੀ ਨੇ ਲਿਖਿਆ, ‘Punjabi aa gaye!’

ਗਾਇਕ ਦਿਲਜੀਤ ਦੋਸਾਂਝ ਨੇ ਵੀ ਨਿਊ ਜਰਸੀ ਦੇ ਗਵਰਨਰ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਧੰਨਵਾਦ ਕਿਹਾ ਤੇ ਲਿਖਿਆ, ”PYAR PYAR PYAR 😇🙏🏽 Tonight NEWARK 🇺🇸।” ਗਾਇਕ ਨੇ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ। ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਗਾਇਕ ਦੀ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆਏ।

ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

Add a Comment

Your email address will not be published. Required fields are marked *